ਘਰ ਦੇ ਬਾਹਰ ਕਾਰ ਖੜ੍ਹੀ ਕਰਨ ਵਾਲੇ ਲੋਕ ਸਾਵਧਾਨ! ਵਾਪਰੀ ਸਕਦੀ ਅਜਿਹੀ ਘਟਨਾ

Friday, Jun 27, 2025 - 01:41 PM (IST)

ਘਰ ਦੇ ਬਾਹਰ ਕਾਰ ਖੜ੍ਹੀ ਕਰਨ ਵਾਲੇ ਲੋਕ ਸਾਵਧਾਨ! ਵਾਪਰੀ ਸਕਦੀ ਅਜਿਹੀ ਘਟਨਾ

ਕਟੜਾ : ਕਟੜਾ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਘਰ ਦੇ ਬਾਹਰ ਖੜ੍ਹੀ ਕਾਰ ਨੂੰ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ। ਜਾਣਕਾਰੀ ਅਨੁਸਾਰ ਕਟੜਾ ਦੇ ਨਾਲ ਲੱਗਦੇ ਨਤਾਲੀ ਇਲਾਕੇ ਵਿੱਚ ਚੋਰਾਂ ਨੇ ਘਰ ਦੇ ਬਾਹਰ ਖੜ੍ਹੀ ਕੀਤੀ ਮਾਰੂਤੀ ਕਾਰ ਦੇ ਤਿੰਨੋਂ ਟਾਇਰ ਅਤੇ ਮਿਊਜ਼ਿਕ ਸਿਸਟਮ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਏ। ਸਵੇਰ ਹੁੰਦੇ ਸਾਰੇ ਜਦੋਂ ਕਾਰ ਮਾਲਕ ਆਪਣੀ ਕਾਰ ਨੂੰ ਦੇਖਣ ਲਈ ਘਰ ਤੋਂ ਬਾਹਰ ਆਇਆ ਤਾਂ ਉਸਦੀ ਕਾਰ ਦੇ ਟਾਇਰ ਗਾਇਬ ਸਨ, ਜਿਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ। 

ਇਹ ਵੀ ਪੜ੍ਹੋ : ਭਗਵਾਨ ਜਗਨਨਾਥ ਰੱਥ ਯਾਤਰਾ 'ਚ ਮੱਚੀ ਭਾਜੜ, ਬੇਕਾਬੂ ਹੋਏ ਹਾਥੀ, ਭਿਆਨਕ ਬਣੇ ਹਾਲਾਤ (ਵੀਡੀਓ)

ਪੀੜਤ ਵਿਅਕਤੀ ਨੇ ਤੁਰੰਤ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਪਿੰਡ ਵਾਸੀ ਡਰੇ ਹੋਏ ਹਨ ਕਿ ਸਭ ਤੋਂ ਵਿਅਸਤ ਸੜਕ ਅਤੇ ਕਟੜਾ ਸਟੇਸ਼ਨ ਦੇ ਨੇੜੇ ਹੋਣ ਦੇ ਬਾਵਜੂਦ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਘਰ ਦੇ ਬਾਹਰੋਂ ਟਾਇਰ ਅਤੇ ਮਿਊਜ਼ਿਕ ਸਿਸਟਮ ਚੋਰੀ ਕਰ ਲਿਆ ਗਿਆ।

ਇਹ ਵੀ ਪੜ੍ਹੋ : 'ਅਹਿਮਦਾਬਾਦ Plane Crash ਮੈਂ ਕਰਵਾਇਆ’, ਪਤਾ ਲੱਗਦੇ ਪੁਲਸ ਨੇ ਗ੍ਰਿਫ਼ਤਾਰ ਕਰ ਲਈ ਕੁੜੀ

ਇਸ ਘਟਨਾ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਇਲਾਕੇ ਵਿੱਚ ਇੱਕ ਕਾਰ ਦੇ ਟਾਇਰਾਂ ਤੋਂ ਸਾਮਾਨ ਚੋਰੀ ਹੋ ਗਿਆ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਕਟੜਾ ਪੁਲਸ ਨੂੰ ਰਾਤ ਨੂੰ ਇਲਾਕੇ ਵਿੱਚ ਗਸ਼ਤ ਵਧਾਉਣੀ ਚਾਹੀਦੀ ਹੈ, ਤਾਂ ਜੋ ਪਿੰਡ ਵਾਸੀ ਸ਼ਾਂਤੀ ਨਾਲ ਸੌਂ ਸਕਣ ਅਤੇ ਉਨ੍ਹਾਂ ਦਾ ਸਾਮਾਨ ਵੀ ਸੁਰੱਖਿਅਤ ਰਹਿ ਸਕੇ। ਅਜਿਹੀ ਸਥਿਤੀ ਵਿੱਚ ਇਹ ਦੇਖਣਾ ਹੋਵੇਗਾ ਕਿ ਕਟੜਾ ਪੁਲਸ ਇਸ ਮਾਮਲੇ ਬਾਰੇ ਕਿਸ ਤਰ੍ਹਾਂ ਦੇ ਯਤਨ ਕਰਦੀ ਹੈ ਅਤੇ ਪਿੰਡ ਵਾਸੀਆਂ ਦੀਆਂ ਉਮੀਦਾਂ 'ਤੇ ਕਿੰਨਾ ਕੁ ਖਰਾ ਉਤਰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਕਦੋਂ ਠੱਲ੍ਹ ਪਵੇਗੀ।

ਇਹ ਵੀ ਪੜ੍ਹੋ : 'ਪਾਣੀ 'ਚ ਹਲਦੀ' ਪਾਉਣ ਦੀ ਜੇ ਤੁਸੀਂ ਵੀ ਬਣਾ ਰਹੇ ਹੋ Reel ਤਾਂ ਸਾਵਧਾਨ! ਘਰ 'ਚ ਭੂਤਾਂ ਨੂੰ ਦੇ ਰਹੇ ਹੋ ਸੱਦਾ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News