ਨਵੇਂ ਸਾਲ 'ਤੇ ਟੁੱਟਿਆ ਰਿਕਾਰਡ, 111 ਕਰੋੜ ਰੁਪਏ ਦੀ ਸ਼ਰਾਬ ਪੀ ਗਏ ਰਾਜਸਥਾਨ ਦੇ ਲੋਕ
Monday, Jan 02, 2023 - 11:45 AM (IST)
ਜੈਪੁਰ (ਏਜੰਸੀ)- ਰਾਜਸਥਾਨ ਵਿਚ ਨਵੇਂ ਸਾਲ ਦੇ ਜਸ਼ਨਾਂ ਦੇ ਮੌਕੇ ਲੋਕਾਂ ਨੇ 111 ਕਰੋੜ ਰੁਪਏ ਦੀ ਸ਼ਰਾਬ ਪੀਤੀ। ਲੋਕਾਂ ਨੇ ਵਿਦੇਸ਼ੀ ਸ਼ਰਾਬ ਵੀ ਬਹੁਤ ਪੀਤੀ। ਇਸ ਵਾਰ ਜੈਪੁਰ ਵਿੱਚ ਨਵੇਂ ਸਾਲ ਦੇ ਜਸ਼ਨਾਂ ਲਈ 150 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਸਨ। ਪਿਛਲੇ 2 ਸਾਲਾਂ 'ਚ ਇਸ ਵਾਰ ਸਭ ਤੋਂ ਵੱਧ ਸ਼ਰਾਬ ਵਿਕੀ।
ਇਹ ਵੀ ਪੜ੍ਹੋ : ਹਰਿਆਣਾ : ਜਿਮ ਦੇ ਬਾਹਰ ਔਰਤ ਨੂੰ ਅਗਵਾ ਕਰਨ ਦੀ ਕੋਸ਼ਿਸ਼ 'ਚ 4 ਗ੍ਰਿਫ਼ਤਾਰ
ਆਬਕਾਰੀ ਵਿਭਾਗ ਦੀ ਰਿਪੋਰਟ ਅਨੁਸਾਰ 30 ਅਤੇ 31 ਦਸੰਬਰ ਨੂੰ ਰਾਜਸਥਾਨ 'ਚ 19.95 ਕਰੋੜ ਰੁਪਏ ਦੀ ਬੀਅਰ ਦੀ ਵਿਕਰੀ ਹੋਈ, ਜਦੋਂ ਕਿ 87.82 ਕਰੋੜ ਰੁਪਏ ਦੀ ਇੰਗਲਿਸ਼ ਸ਼ਰਾਬ ਵਿਕ ਗਈ। ਇਹ ਇਸ ਸਾਲ ਦੇ ਅੰਤ 'ਚ ਸ਼ਰਾਬ ਦੀ ਰਿਕਾਰਡ ਵਿਕਰੀ ਸੀ। ਇਸ ਤੋਂ ਪਹਿਲਾਂ ਸਾਲ 2019 ’ਚ 30 ਅਤੇ 31 ਦਸੰਬਰ ਨੂੰ ਗੋਦਾਮਾਂ ’ਚੋਂ 104 ਕਰੋੜ ਰੁਪਏ ਦੀ ਸ਼ਰਾਬ ਵਿਕ ਚੁੱਕੀ ਸੀ। ਉਸ ਸਮੇਂ ਵੀ ਸਮਾਗਮਾਂ ’ਤੇ ਕੋਈ ਪਾਬੰਦੀ ਨਹੀਂ ਸੀ। ਲੋਕਾਂ ਨੇ ਹੋਟਲਾਂ, ਪੱਬਾਂ, ਫਾਰਮ ਹਾਊਸਾਂ, ਰਿਜ਼ਾਰਟਾਂ 'ਚ ਭਾਰੀ ਜਾਮ ਲਾਏ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ