ਹੁਣ ਸਾਊਦੀ 'ਚ ਭਾਰਤੀ ਮੂਲ ਦੇ ਲੋਕ ਨਹੀਂ ਕਰ ਸਕਣਗੇ ਕੰਮ, ਹੁਕਮ ਜਾਰੀ
Sunday, Apr 11, 2021 - 04:00 AM (IST)
ਰਿਆਦ - ਬੁੱਧਵਾਰ ਸਾਊਦੀ ਅਰਬ ਦੇ ਮਨੁੱਖੀ ਸਰੋਤ ਅਤੇ ਸਮਾਜਿਕ ਵਿਕਾਸ ਮੰਤਰਾਲਾ ਨੇ ਐਲਾਨ ਕੀਤਾ ਹੈ ਕਿ ਸਾਊਦੀ ਅਰਬ ਵਿਚ ਮਾਲ, ਸੁਪਰ-ਮਾਰਕਿਟ, ਰੈਸਤੋਰੈਂਟ ਅਤੇ ਕੈਫੇ ਨੂੰ ਸਾਊਦੀ ਨਾਗਰਿਕਾਂ ਦੀ ਗਿਣਤੀ ਵਧਾਉਣ 'ਤੇ ਕੰਮ ਕਰਨਾ ਚਾਹੀਦਾ ਹੈ। ਸੂਬਾ ਨਿਊਜ਼ ਏਜੰਸੀ ਐੱਸ. ਪੀ. ਏ. ਮੁਤਾਬਕ ਮੰਤਰੀ ਅਹਿਮਦ ਬਿਨ ਸੁਲੇਮਾਨ ਅਲ-ਰਾਜ਼ਿ ਵੱਲੋਂ ਐਲਾਨੇ ਗਏ 3 ਫੈਸਲਿਆਂ ਵਿਚੋਂ ਇਕ ਵਿਚ ਸਾਊਦੀ ਅਰਬ ਦੀਆਂ ਔਰਤਾਂ ਅਤੇ ਮਰਦਾਂ ਲਈ 51,000 ਨੌਕਰੀਆਂ ਪ੍ਰਦਾਨ ਕਰਨ ਦੀ ਉਮੀਦ ਹੈ।
ਇਹ ਵੀ ਪੜੋ - ਕੋਰੋਨਾ ਤੋਂ ਬਚਣ ਲਈ ਲੋਕਾਂ ਦੀ ਪਹਿਲੀ ਪਸੰਦ ਬਣਿਆ ਇਹ ਮੁਲਕ
ਸਾਊਦੀ ਸਰਕਾਰ ਦਾ ਇਹ ਫੈਸਲਾ ਸਾਊਦੀ ਨਾਗਰਿਕਾਂ ਨਾਲ ਪ੍ਰਵਾਸੀ ਕਾਮਿਆਂ ਨੂੰ ਬਦਲਣ ਲਈ ਇਕ ਵਿਆਪਕ ਸਰਕਾਰੀ ਫੈਸਲੇ ਦਾ ਹਿੱਸਾ ਹੈ। ਪਹਿਲਾਂ ਫੈਸਲਾ ਮਾਲ ਅਤੇ ਮਾਲ ਪ੍ਰਬੰਧਨ ਦਫਤਰਾਂ ਵਿਚ ਕੰਮ ਕਰਨ ਲਈ ਸਿਰਫ ਸਾਊਦੀ ਨੂੰ ਸੀਮਤ ਕਰੇਗਾ। ਮੰਤਰਾਲਾ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੁਪਰ-ਮਾਰਕਿਟ, ਰੈਸਤੋਰੈਂਟ ਅਤੇ ਕੈਫੇ ਨੂੰ ਪੈਰੋਲ 'ਤੇ ਸਾਊਦੀ ਦੇ ਨਾਗਿਰਕਾਂ ਦੀ ਗਿਣਤੀ ਵਿਚ ਵਾਧਾ ਕਰਨਾ ਹੋਵੇਗਾ। ਐੱਸ. ਪੀ. ਏ. ਮੁਤਾਬਕ ਨਵੇਂ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਪਾਰਕ ਅਦਾਰਿਆਂ ਨੂੰ ਜ਼ੁਰਮਾਨਾ ਕੀਤਾ ਜਾਵੇਗਾ। ਜਿਸ ਦੇ ਨਿਯਮ ਮੰਤਰਾਲਾ ਦੀ ਵੈੱਬਸਾਈਟ 'ਤੇ ਉਪਲੱਬਧ ਕਰਾਏ ਜਾਣਗੇ।
ਇਹ ਵੀ ਪੜੋ - ਸਾਊਦੀ ਅਰਬ ਨੇ ਇਸ ਕਾਰਣ ਆਪਣੇ 3 ਫੌਜੀਆਂ ਨੂੰ ਦਿੱਤੀ ਫਾਂਸੀ ਦੀ ਸਜ਼ਾ
ਦੁਨੀਆ ਦੇ ਸਭ ਤੋਂ ਵੱਡੇ ਤੇਲ ਨਿਰਯਾਤਕ ਦੇ ਅਧਿਕਾਰਤ ਅੰਕੜਿਆਂ ਵਿਚ ਬੁੱਧਵਾਰ ਦਿਖਾਇਆ ਗਿਆ ਕਿ 2020 ਦੀ ਚੌਥੀ ਤਿਮਾਹੀ ਵਿਚ ਸਾਊਦੀ ਅਰਬ ਦੇ ਨਾਗਰਿਕਾਂ ਵਿਚਾਲੇ ਬੇਰੁਜ਼ਗਾਰੀ 12.6 ਫੀਸਦੀ ਤੱਕ ਡਿੱਗ ਗਈ, ਜੋ ਤੀਜੀ ਤਿਮਾਹੀ ਵਿਚ 14.9 ਫੀਸਦੀ ਸੀ। ਉਥੇ ਹੀ ਸਾਊਦੀ ਅਰਬ ਵਿਚ ਕੋਰੋਨਾ ਦੇ 397,636 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 6,747 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 382,773 ਲੋਕ ਸਿਹਤਯਾਬ ਹੋ ਚੁੱਕੇ ਹਨ।
ਇਹ ਵੀ ਪੜੋ - ਸਵੀਡਨ ਦਾ ਉਹ ਸ਼ਹਿਰ ਜਿਹੜਾ ਧਰਤੀ 'ਚ ਸਮਾਉਣ ਲੱਗਾ, ਹੁਣ ਸਰਕਾਰ ਘਰਾਂ ਨੂੰ ਕਰ ਰਹੀ ਸ਼ਿਫਟ