ਅਸਾਮ ’ਚ ਭੂਚਾਲ ਦੇ ਝਟਕਿਆਂ ਤੋਂ ਸਹਿਮੇ ਲੋਕ, ਪੂਰੀ ਰਾਤ ਜਾਗ ਕੇ ਗੁਜ਼ਾਰੀ (ਤਸਵੀਰਾਂ)

Thursday, Apr 29, 2021 - 12:09 PM (IST)

ਗੁਹਾਟੀ (ਭਾਸ਼ਾ)— ਅਸਾਮ ’ਚ 6.4 ਤੀਬਰਤਾ ਦਾ ਤੇਜ਼ ਭੂਚਾਲ ਆਉਣ ਤੋਂ ਬਾਅਦ ਲਗਾਤਾਰ ਝਟਕੇ ਮਹਿਸੂਸ ਹੋਣ ਕਾਰਨ ਸੂਬੇ ਦੇ ਲੋਕਾਂ ਨੂੰ ਪੂਰੀ ਰਾਤ ਜਾਗ ਕੇ ਗੁਜ਼ਾਰਨ ਲਈ ਮਜ਼ਬੂਰ ਹੋਣਾ ਪਿਆ। ਇਸ ਭੂਚਾਲ ਨਾਲ ਸੂਬੇ ਵਿਚ ਸਭ ਤੋਂ ਵੱਧ ਨੁਕਸਾਨ ਹੋਇਆ। ਅਧਿਕਾਰੀਆਂ ਨੇ ਵੀਰਵਾਰ ਦੀ ਸਵੇਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ 7 ਵਜ ਕੇ 51 ਮਿੰਟ ’ਤੇ ਤੇਜਪੁਰ ’ਚ ਆਏ 6.4 ਤੀਬਰਤਾ ਦੇ ਭੂਚਾਲ ਤੋਂ ਬਾਅਦ ਜ਼ਿਲ੍ਹੇ ਅਤੇ ਮੱਧ ਅਸਾਮ ਵਿਚ ਵੱਸੇ ਆਲੇ-ਦੁਆਲੇ ਦੇ ਇਲਾਕਿਆਂ ’ਚ ਕੁੱਲ 8 ਝਟਕੇ ਮਹਿਸੂਸ ਕੀਤੇ ਗਏ। 

PunjabKesari

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐੱਨ. ਸੀ. ਐੱਸ.) ਨੇ ਆਪਣੇ ਬੁਲੇਟਿਨ ਵਿਚ ਕਿਹਾ ਕਿ ਬੁੱਧਵਾਰ ਰਾਤ ਨੂੰ ਵੀ ਸੂਬੇ ’ਚ  ਕੁੱਲ 8 ਝਟਕੇ ਮਹਿਸੂਸ ਕੀਤੇ ਗਏ ਅਤੇ ਇਨ੍ਹਾਂ ਸਾਰਿਆਂ ਦਾ ਕੇਂਦਰ ਤੇਜਪੁਰ ਅਤੇ ਉਸ ਦੇ ਆਲੇ-ਦੁਆਲੇ ਸੀ। ਇਨ੍ਹਾਂ ’ਚੋਂ ਸਭ ਤੋਂ ਤੇਜ਼ ਝਟਕੇ ਦੀ ਤੀਬਰਤਾ 4.6 ਸੀ, ਜੋ ਕਿ ਦੇਰ ਰਾਤ ਇਕ ਵਜ ਕੇ 20 ਮਿੰਟ ’ਤੇ ਆਇਆ, ਜਿਸ ਨਾਲ ਲੋਕਾਂ ਨੂੰ ਘਬਰਾਹਟ ’ਚ ਆਪਣੇ ਘਰਾਂ ਤੋਂ ਬਾਹਰ ਦੌੜਨ ’ਤੇ ਮਜ਼ਬੂਰ ਹੋਣਾ ਪਿਆ।

PunjabKesari

ਹੋਰ ਝਟਕਿਆਂ ਦੀ ਤੀਬਰਤਾ 2.8, 2.6,2.9,2.3, 2.7 ਅਤੇ 2.08 ਸੀ ਜੋ ਸੂਬੇ ਵਿਚ ਰਾਤ 9:38, 12:24, 1:10, 1:41, 1:52, 2:38 ਅਤੇ ਸਵੇਰੇ 7:13 ’ਤੇ ਆਏ। ਭੂਚਾਲ ਤੋਂ ਬਾਅਦ ਇਨ੍ਹਾਂ ਝਟਕਿਆਂ ਦੇ ਚੱਲਦੇ ਕਿਸੇ ਢਾਂਚੇ ਨੂੰ ਨੁਕਸਾਨ ਹੋਣ ਜਾਂ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।

PunjabKesari

ਪਹਿਲੇ ਭੂਚਾਲ ਤੋਂ ਬਾਅਦ ਸੂਬੇ ਵਿਚ ਕਈ ਇਮਾਰਤਾਂ ਅਤੇ ਸੜਕਾਂ ਨੂੰ ਭਾਰੀ ਨੁਕਸਾਨ ਹੋਣ ਦੀ ਖ਼ਬਰ ਸੀ। ਇਸ ਦੇ ਸਮੁੱਚੇ ਪੂਰਬੀ-ਉੱਤਰੀ, ਪੱਛਮੀ ਬੰਗਾਲ ਦੇ ਕੁਝ ਹਿੱਸਿਆਂ, ਭੂਟਾਨ ਅਤੇ ਬੰਗਲਾਦੇਸ਼ ਵਿਚ ਮਹਿਸੂਸ ਕੀਤੇ ਗਏ ਸਨ। 

PunjabKesari

PunjabKesari


Tanu

Content Editor

Related News