ਜਨਤਾ ਨੇ ਦਿਵਾਲੀ ਤੋਂ ਪਹਿਲਾਂ ਦਿੱਤਾ ਆਸ਼ਿਰਵਾਦ : ਮੋਦੀ

10/24/2019 7:50:14 PM

ਨਵੀਂ ਦਿੱਲੀ — ਬੀਜੇਪੀ ਮੁੱਖ ਦਫਤਰ ਪਹੁੰਚੇ ਪੀ.ਐੱਮ. ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਹਰਿਆਣਾ ਦੀ ਜਨਤਾ ਨੇ ਬੀਜੇਪੀ ਪ੍ਰਤੀ ਜੋ ਵਿਸ਼ਵਾਸ ਜਤਾਇਆ ਹੈ ਇਸ ਦੇ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਪੀ.ਐੱਮ. ਮੋਦੀ ਨੇ ਕਿਹਾ ਕਿ ਦਿਵਾਲੀ ਤੋਂ ਪਹਿਲਾਂ ਜਨਤਾ ਨੇ ਆਸ਼ਿਰਵਾਦ ਦਿੱਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਜਪਾ ਮਹਾਰਾਸ਼ਟਰ ਇਕਾਈ ਅਤੇ ਭਾਜਪਾ ਹਰਿਆਣਾ ਇਕਾਈ ਦੇ ਸਾਰੇ ਅਹੁਦੇਦਾਰਾਂ, ਸਾਰੇ ਵਰਕਰਾਂ, ਉਨ੍ਹਾਂ ਨੇ ਵੀ ਜਨਤਾ ਦਾ ਵਿਸ਼ਵਾਸ ਜਿੱਤਣ 'ਚ ਕਈ ਕੋਸ਼ਿਸ਼ਾਂ ਕੀਤੀਆਂ, ਲੋਕਾਂ ਤੋਂ ਆਸ਼ਿਰਵਾਦ ਲਿਆ, ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਚੋਣਾਂ 'ਚ 33 ਫੀਸਦੀ ਵੋਟ ਮਿਲੇ ਸਨ ਪਰ ਪੰਜ ਸਾਲ ਬਾਅਦ ਐਂਟੀ ਫੈਕਟਰ ਤੋਂ ਬਾਅਦ ਵੀ ਵਾਪਸੀ ਕਰਨਾ ਬਹੁਤ ਵਧੀਆ ਹੈ। ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣ ਦੇ ਨਤੀਜੇ ਆ ਗਏ ਹਨ। ਹਾਲਾਂਕਿ  ਹੁਣ ਤਕ ਸਾਰੀਆਂ ਸੀਟਾਂ 'ਤੇ ਜੇਤੂਆਂ ਦਾ ਐਲਾਨ ਨਹੀਂ ਹੋ ਸਕਿਆ ਹੈ, ਪਰ ਤਸਵੀਰ ਲਗਭਗ ਸਪੱਸ਼ਟ ਹੋ ਚੁੱਕੀ ਹੈ। ਮਹਾਰਾਸ਼ਟਰ ਦੀਆਂ ਸਾਰੀਆਂ 288 ਸੀਟਾਂ ਦੇ ਰੂਝਾਨ ਆ ਗਏ ਹਨ, ਜਿਨ੍ਹਾਂ 'ਚ 158 ਬੀਜੇਪੀ ਗਠਜੋੜ ਅੱਗੇ ਚੱਲ ਰਹੀ ਹੈ, ਜਦਕਿ 106 'ਤੇ ਕਾਂਗਰਸ ਗਠਜੋੜ ਨੂੰ ਬੜ੍ਹਤ ਮਿਲੀ ਹੋਈ ਹੈ। ਉਥੇ ਹੀ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ 40 ਸੀਟ ਅਤੇ ਕਾਂਗਰਸ 30 ਸੀਟਾਂ 'ਤੇ ਅੱਗੇ ਹੈ। ਯਾਨੀ ਮਹਾਰਾਸ਼ਟਰ 'ਚ ਬੀਜੇਪੀ-ਸ਼ਿਵਸੇਨਾ ਦੀ ਸਰਕਾਰ ਬਣਨਾ ਬਿਲਕੁਲ ਤੈਅ ਲੱਗ ਰਿਹਾ ਹੈ, ਪਰ ਹਰਿਆਣਾ 'ਚ ਹਾਲੇ ਸਸਪੈਂਸ ਬਰਕਰਾਰ ਹੈ। ਹਾਲਾਂਕਿ ਸੂਤਰਾਂ ਮੁਤਾਬਕ ਜਾਣਕਾਰੀ ਆ ਰਹੀ ਹੈ ਕਿ ਬੀਜੇਪੀ ਇਥੇ ਜੇਜੇਪੀ ਦੇ ਸਮਰਥਨ ਨਾਲ ਸਰਕਾਰ ਬਣਾ ਸਕਦੀ ਹੈ।

ਮੋਦੀ ਨੇ ਮਹਾਰਾਸ਼ਟਰ 'ਤੇ ਬੋਲਦੇ ਹੋਏ ਕਿਹਾ ਕਿ ਪਿਛਲੇ 50 ਸਾਲਾ 'ਚ ਕੋਈ ਵੀ ਮੁੱਖ ਮੰਤਰੀ ਸੱਤਾ 'ਚ ਵਾਪਸੀ ਨਹੀਂ ਕਰ ਸਕੀ।  ਉਨ੍ਹਾਂ ਕਿਹਾ ਕਿ ਦੇਵੇਂਦਰ ਫੜਨਵੀਸ ਵਰਗੇ ਮੁੱਖ ਮੰਤਰੀ ਨੂੰ ਪੰਜ ਸਾਲ ਜਨਤਾ ਦੀ ਸੇਵਾ ਕਰਨ ਤੋਂ ਬਾਅਦ ਵਾਪਸੀ ਦਾ ਮੌਕਾ ਮਿਲਿਆ ਹੈ। ਮਹਾਰਾਸ਼ਟਰ ਵਰਗੇ ਸੂਬੇ 'ਚ ਪਾਲਟਿਕਸ ਮੋਬੇਲਿਟੀ ਬਹੁਤ ਮਾਇਨੇ ਰੱਖਦੀ ਹੈ। ਉਨ੍ਹਾਂ ਕਿਹਾ ਕਿ ਕਦੇ ਸ਼ਿਵ ਸੇਨਾ ਮਹਾਰਾਸ਼ਟਰ 'ਚ ਵੱਡੇ ਭਰਾ ਦੀ ਭੂਮਿਕਾ 'ਚ ਹੁੰਦੀ ਸੀ।


Inder Prajapati

Content Editor

Related News