ਤ੍ਰਿਪੁਰਾ ਪੁਲਸ ''ਚ ਨੌਕਰੀ ਦੀ ਮੰਗ ਕਰ ਰਹੇ ਲੋਕਾਂ ਨੇ ਅੰਦੋਲਨ ਦੀ ਦਿੱਤੀ ਚਿਤਾਵਨੀ
Saturday, Aug 03, 2024 - 04:03 PM (IST)
ਅਗਰਤਲਾ - ਤ੍ਰਿਪੁਰਾ ਪੁਲਸ ਵਿੱਚ ਨੌਕਰੀਆਂ ਦੀ ਮੰਗ ਕਰਨ ਵਾਲੇ ਉਮੀਦਵਾਰਾਂ ਨੇ ਪ੍ਰਾਇਮਰੀ ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਕਾਂਸਟੇਬਲ ਪੋਸਟਾਂ ਵਿੱਚ ਬਾਹਰੀ ਵਿਅਕਤੀਆਂ ਦੇ ਦਾਖਲੇ ਦੇ ਡਰੋਂ ਰਾਜ ਵਿਆਪੀ ਅੰਦੋਲਨ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਤ੍ਰਿਪੁਰਾ ਸਟੇਟ ਰਾਈਫਲਜ਼ (ਟੀ.ਐੱਸ.ਆਰ.) 'ਚ ਰਾਈਫਲਮੈਨ ਦੀਆਂ ਅਸਾਮੀਆਂ 'ਤੇ ਕਈ ਬਾਹਰੀ ਉਮੀਦਵਾਰਾਂ ਨੂੰ ਨੌਕਰੀ ਮਿਲਣ ਤੋਂ ਬਾਅਦ ਇਹ ਖਦਸ਼ਾ ਹੋਰ ਵਧ ਗਿਆ ਹੈ। ਬਹੁਤ ਸਾਰੇ ਬਾਹਰੀ ਉਮੀਦਵਾਰਾਂ ਨੇ ਸਾਲ 2021 ਅਤੇ 2022 ਦੀਆਂ ਜਨਰਲ ਡਿਊਟੀ ਕਾਂਸਟੇਬਲ ਦੀਆਂ ਅਸਾਮੀਆਂ ਵਿੱਚ ਤ੍ਰਿਪੁਰਾ ਕੋਟੇ ਅਧੀਨ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ।
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਨੌਕਰੀ ਦੇ ਚਾਹਵਾਨਾਂ ਨੇ ਚੁਣੇ ਗਏ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਫ਼ੈਸਲੇ ਅਨੁਸਾਰ ਇੱਥੇ ਕਿਸੇ ਵੀ ਰਾਜ ਸਰਕਾਰ ਦੀ ਨੌਕਰੀ ਲਈ ਤ੍ਰਿਪੁਰਾ ਪਰਮਾਨੈਂਟ ਰੈਜ਼ੀਡੈਂਟ ਸਰਟੀਫਿਕੇਟ (ਪੀ.ਆਰ.ਟੀ.ਸੀ.) ਲਾਜ਼ਮੀ ਕੀਤਾ ਗਿਆ ਹੈ ਪਰ ਰਾਈਫਲਮੈਨ ਦੇ ਮਾਮਲੇ ਵਿੱਚ ਇਸ ਦੀ ਉਲੰਘਣਾ ਕੀਤੀ ਗਈ। ਰਿਪੋਰਟ ਮੁਤਾਬਕ ਰਾਈਫਲਮੈਨ ਦੀਆਂ 1400 ਅਸਾਮੀਆਂ ਵਿੱਚੋਂ 300 ਤੋਂ ਵੱਧ ਬਾਹਰੀ ਉਮੀਦਵਾਰਾਂ ਨੂੰ ਨੌਕਰੀ ਮਿਲੀ ਹੈ।
ਇਹ ਵੀ ਪੜ੍ਹੋ - ਮੁਰਗੀ ਪਹਿਲਾਂ ਆਈ ਜਾਂ ਅੰਡਾ ਪੁੱਛਣ 'ਤੇ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਚਾਕੂਆਂ ਨਾਲ ਵਿੰਨ੍ਹ ਸੁੱਟਿਆ ਸਰੀਰ
ਇਸੇ ਤਰ੍ਹਾਂ 1000 ਪੁਲਸ ਕਾਂਸਟੇਬਲਾਂ ਦੀਆਂ ਅਸਾਮੀਆਂ 'ਤੇ ਦੂਜੇ ਰਾਜਾਂ ਦੇ ਬਹੁਤ ਸਾਰੇ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਅਤੇ ਸੱਤਾਧਾਰੀ ਧਿਰ ਦੇ ਆਗੂਆਂ ਦੇ ਇੱਕ ਵਰਗ ਦੇ ਪ੍ਰਭਾਵ ਹੇਠ ਪ੍ਰਸ਼ਾਸਨ ਦੀ ਮਦਦ ਨਾਲ ਪੀ.ਆਰ.ਟੀ.ਸੀ. ਦਾ ਪ੍ਰਬੰਧਨ ਕੀਤਾ। ਅਧਿਕਾਰੀਆਂ ਨੇ ਹਾਲਾਂਕਿ ਕਿਹਾ ਕਿ ਰਾਈਫਲਮੈਨਾਂ ਦੇ ਮਾਮਲੇ ਵਿੱਚ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਸਨ, ਕਿਉਂਕਿ ਟੀਐੱਸਆਰ ਇੱਕ ਅਰਧ ਸੈਨਿਕ ਬਲ ਹੈ, ਜੋ ਐਮਰਜੈਂਸੀ, ਚੋਣਾਂ ਅਤੇ ਰਾਸ਼ਟਰੀ ਸਮਾਗਮਾਂ ਦੌਰਾਨ ਸੁਰੱਖਿਆ ਡਿਊਟੀਆਂ ਲਈ ਦੇਸ਼ ਭਰ ਵਿੱਚ ਤਾਇਨਾਤ ਹੁੰਦਾ ਹੈ।
ਇਹ ਵੀ ਪੜ੍ਹੋ - ਨੌਕਰੀ ਨਾ ਮਿਲੀ ਤਾਂ ਦੇ ਦਿੱਤੀ ਕੇਂਦਰ ਵਿਦਿਆਲਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੈਰਾਨੀਜਨਕ ਖੁਲਾਸਾ
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਦੂਜੇ ਰਾਜਾਂ ਦੇ ਨੌਜਵਾਨਾਂ ਦੇ ਇੱਕ ਵਰਗ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਵਾਂਝੇ ਕਰਨ ਲਈ ਜਾਅਲੀ ਪੀ.ਆਰ.ਟੀ.ਸੀ. ਰੱਖੇ ਸੀ। ਉਨ੍ਹਾਂ ਨੇ ਕਿਹਾ ਕਿ ਬਾਹਰ ਦੇ ਉਮੀਦਵਾਰਾਂ ਨੇ ਤ੍ਰਿਪੁਰਾ ਵਿੱਚ ਕੇਂਦਰ ਸਰਕਾਰ ਦੀਆਂ ਵੱਖ-ਵੱਖ ਅਸਾਮੀਆਂ ’ਤੇ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਪਤੇ ਦਾ ਉਪਯੋਦ ਕਰਕੇ ਪੀ.ਆਰ.ਟੀ.ਸੀ. ਦਾ ਪ੍ਰਬੰਧਨ ਕੀਤਾ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕਰਵਾਇਆ ਖਾਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8