ਦਿੱਲੀ ਤੋਂ ਲੈ ਕੇ ਪੰਜਾਬ ਤੇ ਹਰਿਆਣਾ ''ਚ ਘੁੱਟ ਰਿਹੈ ਸਾਹ, ਮੂੰਹ ਢੱਕਣ ਨੂੰ ਮਜਬੂਰ ਹੋਏ ਲੋਕ

11/03/2019 5:41:42 PM

ਜੀਂਦ (ਵਾਰਤਾ)— ਦਿੱਲੀ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਵਿਚ ਆਸਾਮਾਨ ਵਿਚ ਫੈਲੇ ਧੂੰਏਂ ਕਾਰਨ ਲੋਕਾਂ ਨੇ ਸਵੇਰੇ ਦੀ ਸੈਰ ਬੰਦ ਕਰ ਦਿੱਤੀ ਹੈ ਅਤੇ ਲੋਕ ਮੂੰਹ 'ਤੇ ਮਾਸਕ ਤੋਂ ਇਲਾਵਾ ਰੁਮਾਲ ਬੰਨ੍ਹ ਕੇ ਨਿਕਲਣ ਲਈ ਮਜਬੂਰ ਹੋ ਗਏ ਹਨ। ਆਸਾਮਾਨ 'ਚ ਧੂੰਆਂ ਹੋਣ ਕਰ ਕੇ ਦਿਨ ਵਿਚ ਰੋਸ਼ਨੀ ਘੱਟ ਗਈ ਹੈ। ਡਰਾਈਵਰ ਲਾਈਟ ਚਲਾ ਕੇ ਡਰਾਈਵਿੰਗ ਕਰ ਰਹੇ ਹਨ, ਤਾਂ ਕਿ ਹਾਦਸਾ ਹੋਣ ਤੋਂ ਬਚਿਆ ਜਾ ਸਕੇ। ਲੋਕਾਂ ਦੀਆਂ ਅੱਖਾਂ ਵਿਚ ਜਲਣ ਦੀ ਸ਼ਿਕਾਇਤ ਹੋ ਰਹੀ ਤਾਂ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ।

ਸਵੇਰੇ ਜਿਵੇਂ ਲੋਕ ਉਠਦੇ ਹਨ ਤਾਂ ਅਜਿਹਾ ਲੱਗਦਾ ਹੈ ਕਿ ਧੁੰਦ ਹੈ ਪਰ ਇਹ ਧੂੰਆਂ ਹੁੰਦਾ ਹੈ, ਜੋ ਕਿ ਅੱਖਾਂ ਵਿਚ ਜਲਣ ਪੈਦਾ ਕਰ ਰਿਹਾ ਹੈ। ਹਰ ਪਾਸੇ ਧੂੰਏਂ ਦੀ ਸਫੈਦ ਚਾਦਰ ਨਜ਼ਰ ਆ ਰਹੀ ਹੈ। ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ, ਕਿਸਾਨਾਂ ਨੂੰ ਥੋੜ੍ਹੀ ਦੇਰ ਬਾਅਦ ਹੀ ਅੱਖਾਂ ਵਿਚ ਜਲਣ ਹੋਣ ਲੱਗਦੀ ਹੈ। ਦੁਪਹਿਰ ਨੂੰ ਧੂੰਏਂ ਦਾ ਅਸਰ ਘੱਟ ਹੁੰਦਾ ਹੈ ਤਾਂ ਸ਼ਾਮ ਨੂੰ ਫਿਰ ਵੱਧਣ ਲੱਗਦਾ ਹੈ। ਡਾ. ਮੁਕੇਸ਼ ਪਾਰਿਕ ਨੇ ਦੱਸਿਆ ਕਿ ਇਨ੍ਹਾਂ ਦਿਨੀਂ ਸਵੇਰੇ ਦੀ ਸੈਰ ਸਿਹਤ ਲਈ ਹਾਨੀਕਾਰਕ ਹੈ। ਇਸ ਸਮੇਂ ਸਵੇਰੇ-ਸਵੇਰੇ ਸੈਰ 'ਤੇ ਜਾਣਾ ਸਭ ਤੋਂ ਖਤਰਨਾਕ ਹੈ। ਦਮਾ ਅਤੇ ਸਾਹ ਦੇ ਮਰੀਜ਼ਾਂ ਲਈ ਤਾਂ ਸਭ ਤੋਂ ਵੱਡੀ ਪਰੇਸ਼ਾਨੀ ਹੈ। ਹਾਰਟ ਅਟੈਕ ਦੇ ਮਰੀਜ਼ ਵੀ ਜ਼ਿਆਦਾ ਬਾਹਰ ਨਾ ਨਿਕਲਣ। ਹਰ ਰੋਜ਼ ਹਸਪਤਾਲ ਵਿਚ ਅੱਖਾਂ ਵਿਚ ਜਲਣ ਦੇ ਮਰੀਜ਼ ਵੱਧ ਰਹੇ ਹਨ।


Tanu

Content Editor

Related News