ਮੰਤਰੀ ਸਤੇਂਦਰ ਜੈਨ ਦੀ ਕਾਰ ਦੇ ਬੋਨਟ ’ਤੇ ਚੜ੍ਹੇ ਲੋਕ, ਕੇਜਰੀਵਾਲ ਬੋਲੇ- ਇਹ ਭਾਜਪਾ ਹੈ

Monday, Mar 07, 2022 - 03:26 PM (IST)

ਮੰਤਰੀ ਸਤੇਂਦਰ ਜੈਨ ਦੀ ਕਾਰ ਦੇ ਬੋਨਟ ’ਤੇ ਚੜ੍ਹੇ ਲੋਕ, ਕੇਜਰੀਵਾਲ ਬੋਲੇ- ਇਹ ਭਾਜਪਾ ਹੈ

ਨਵੀਂ ਦਿੱਲੀ– ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਕਾਫ਼ਲੇ ’ਤੇ ਹਮਲਾ ਹੋਇਆ। ਜੈਨ ਨਜਫਗੜ੍ਹ ’ਚ ਇਕ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ ਕਿ ਛਾਵਲਾ ਨੇੜੇ ਕੁਝ ਲੋਕ ਉਨ੍ਹਾਂ ਦੀ ਕਾਰ ’ਤੇ ਚੜ੍ਹ ਗਏ। ਕਾਲੇ ਝੰਡੇ ਲਹਿਰਾਉਂਦੇ ਹੋਏ ਇਹ ਲੋਕ ਕਾਰ ਦੇ ਬੋਨਟ ’ਤੇ ਚੜ੍ਹ ਗਏ, ਤਾਂ ਸਿਆਸੀ ਪਾਰਾ ਚੜ੍ਹ ਗਿਆ। ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਭਾਜਪਾ ਹੈ, ਗੁੰਡਿਆਂ ਦੀ ਪਾਰਟੀ।

 

ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਇਹ ਭਾਜਪਾ ਹੈ, ਬਹੁਤ ਜ਼ਿਆਦਾ ਗੁੰਡਿਆਂ ਅਤੇ ਲਫ਼ਗਿਆਂ ਦੀ ਪਾਰਟੀ । ਜਦੋਂ ਇਹ ਹਾਰ ਰਹੇ ਹੁੰਦੇ ਹਨ ਤਾਂ ਆਪਣੀ ਔਕਾਤ ਵਿਖਾ ਦਿੰਦੇ ਹਨ। ਇਨ੍ਹਾਂ ਨੂੰ ਜਨਤਾ ਇਨ੍ਹਾਂ ਦੀ ਔਕਾਤ ਦੱਸੇਗੀ। ਭਾਜਪਾ MCD (ਨਗਰ ਨਿਗਮ ਚੋਣਾਂ) ਹਾਰ ਰਹੀ ਹੈ, ਇਸ ਲਈ ਉਹ ਹੇਠਲੇ ਪੱਧਰ ’ਤੇ ਉਤਰ ਆਈ ਹੈ, ਜਿਸ ਲਈ ਉਹ ਪਛਾਣੇ ਜਾਂਦੇ ਹਨ, ਉਹ ਕਰ ਰਹੇ ਹਨ, ਹਿੰਸਾ।

ਦੱਸ ਦੇਈਏ ਕਿ ਇਹ ਘਟਨਾ ਗੋਇਲਾ ਡੇਅਰੀ-ਨਜ਼ਫਗੜ੍ਹ ਨਾਲਾ ਪੁਲੀਆ ’ਤੇ ਵਾਪਰੀ। ਜਦੋਂ ਮੰਤਰੀ ਸਤੇਂਦਰ ਜੈਨ ਨਜਫਗੜ੍ਹ ਤੋਂ ਲੰਘ ਰਹੇ ਸਨ ਤਾਂ ਕੁਝ ਲੋਕ ਉਨ੍ਹਾਂ ਦੀ ਕਾਰ ਦੇ ਬੋਨਟ ’ਤੇ ਚੜ੍ਹ ਗਏ ਅਤੇ ਉਨ੍ਹਾਂ ਦਾ ਵਿਰੋਧ ਕੀਤਾ। ਪੁਲਸ ਨੇ ਦੱਸਿਆ ਕਿ ਹੁਣ ਤਕ ਕੋਈ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।


author

Tanu

Content Editor

Related News