ਰੋਜ਼ਗਾਰ ਸੁਰੱਖਿਆ ਲਈ ਲੋਕ ਸਰਕਾਰੀ ਨੌਕਰੀ ਨੂੰ ਦੇ ਰਹੇ ਹਨ ਤਰਜੀਹ
Sunday, Jul 12, 2020 - 01:53 AM (IST)
ਮੁੰਬਈ - ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਵਿਚਾਲੇ ਜ਼ਿਆਦਾਤਰ ਲੋਕ ਰੋਜ਼ਗਾਰ ਸੁਰੱਖਿਆ ਅਤੇ ਜ਼ਿਆਦਾ ਤਨਖਾਹ ਲਈ ਸਰਕਾਰੀ ਨੌਕਰੀ ਨੂੰ ਤਰਜੀਹ ਦੇ ਰਹੇ ਹਨ। ਅੱਡਾ-247 ਪਲੇਟਫਾਰਮ 'ਤੇ 6,500 ਲੋਕਾਂ ਵਿਚਾਲੇ ਕਰਵਾਏ ਗਏ ਇੱਕ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ। ਸਰਵੇਖਣ 'ਚ ਸ਼ਾਮਲ ਲੋਕ ਸਰਕਾਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ (Government competitive examinations) ਦੀ ਤਿਆਰੀ ਕਰ ਰਹੇ ਹਨ ਅਤੇ ਸਰਕਾਰੀ ਨੌਕਰੀ ਲਈ ਅਰਜ਼ੀ ਦੇ ਰਹੇ ਹਨ।
ਪ੍ਰਤੀਕਿਰਿਆ ਦੇਣ ਵਾਲੇ 18 ਸਾਲ ਤੋਂ 30 ਸਾਲ ਵਾਲੇ ਹਨ ਅਤੇ ਇਨ੍ਹਾਂ 'ਚ ਨੌਕਰੀਪੇਸ਼ਾ ਅਤੇ ਵਿਦਿਆਰਥੀ (Employee and Student), ਦੋਵੇਂ ਸ਼ਾਮਲ ਹਨ ਅਤੇ ਇਹ ਪੂਰੇ ਭਾਰਤ 'ਚ 10 ਸ਼ਹਿਰਾਂ ਤੋਂ ਹਨ। ਸਰਵੇਖਣ ਮੁਤਾਬਕ ਕੋਵਿਡ-19 ਮਹਾਮਾਰੀ ਦੇ ਕਹਿਰ ਨੇ ਦੇਸ਼ 'ਚ ਨੌਕਰੀ ਦੇ ਦ੍ਰਿਸ਼ ਨੂੰ ਬਦਲ ਦਿੱਤਾ ਹੈ। ਰੈਗੁਲਰ ਤੌਰ 'ਤੇ ਛਾਂਟੀ, ਤਨਖਾਹ 'ਚ ਕਟੌਤੀ ਅਤੇ ਹੋਰ ਅਨਿਸ਼ਚਿਤਤਾਵਾਂ ਸਬੰਧੀ ਖਬਰਾਂ ਕਾਰਣ ਇਹ ਬਦਲਾਅ ਆਇਆ ਹੈ।