ਮੁੰਬਈ ਵਾਸੀਆਂ ਲਈ ਖੁਸ਼ਖ਼ਬਰੀ; ਇਸ ਤਾਰੀਖ਼ ਤੋਂ ਪਟੜੀ ’ਤੇ ਦੌੜਨਗੀਆਂ ਲੋਕਲ ਟਰੇਨਾਂ

Tuesday, Oct 26, 2021 - 06:19 PM (IST)

ਮੁੰਬਈ ਵਾਸੀਆਂ ਲਈ ਖੁਸ਼ਖ਼ਬਰੀ; ਇਸ ਤਾਰੀਖ਼ ਤੋਂ ਪਟੜੀ ’ਤੇ ਦੌੜਨਗੀਆਂ ਲੋਕਲ ਟਰੇਨਾਂ

ਮੁੰਬਈ (ਭਾਸ਼ਾ)— ਮਹਾਰਾਸ਼ਟਰ ਸਰਕਾਰ ਨੇ ਮੰਗਲਵਾਰ ਨੂੰ ਇਕ ਹੁਕਮ ਜਾਰੀ ਕਰ ਕੇ ਕੋਵਿਡ-19 ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲਗਵਾ ਚੁੱਕੇ ਲੋਕਾਂ ਨੂੰ ਮੁੰਬਈ ਮਹਾਨਗਰ ਖੇਤਰ ਵਿਚ ਉੱਪ ਨਗਰੀ ਟਰੇਨਾਂ ’ਚ ਸਵਾਰ ਹੋਣ ਦੀ ਆਗਿਆ ਦੇ ਦਿੱਤੀ ਹੈ। ਮੁੰਬਈ ’ਚ ਉੱਪ ਨਗਰੀ ਸੇਵਾਵਾਂ 28 ਅਕਤੂਬਰ ਤੋਂ 100 ਫ਼ੀਸਦੀ ਸਮਰੱਥਾ ਨਾਲ ਸੰਚਾਲਿਤ ਹੋਣਗੀਆਂ ਪਰ ਆਮ ਜਨਤਾ ਲਈ ਯਾਤਰਾ ਪਾਬੰਦੀ ’ਚ ਬਦਲਾਅ ਨਹੀਂ ਹੋਣਗੇ। 

ਲੋਕਲ ਟਰੇਨਾਂ ’ਚ ਯਾਤਰਾ ਨੂੰ ਲੈ ਕੇ ਜੁੜੀ ਸ਼ਰਤ ਵੀ ਹਟਾ ਲਈ ਗਈ ਹੈ। ਇਸ ਹੁਕਮ ਮੁਤਾਬਕ ਸੂਬਾ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਦੀ ਪਰਿਭਾਸ਼ਾ ਵਿਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਹੈ, ਜੋ ਗੈਰ-ਜ਼ਰੂਰੀ ਖੇਤਰਾਂ ਵਿਚ ਕੰਮ ਕਰਦੇ ਹਨ। ਇਸ ਦਾ ਮਤਲਬ ਹੈ ਕਿ ਉਹ ਲੋਕ ਜਿਨ੍ਹਾਂ ਨੇ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਲਈਆਂ ਹਨ ਅਤੇ ਟੀਕਾਕਰਨ ਨੂੰ 14 ਦਿਨ ਹੋ ਚੁੱਕੇ ਹਨ, ਉਹ ਲੋਕਲ ਟਰੇਨਾਂ ਵਿਚ ਯਾਤਰਾ ਕਰ ਸਕਦੇ ਹਨ।

ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜ਼ਰੂਰੀ ਸੇਵਾ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲਗਵਾਉਣਾ ਜ਼ਰੂਰੀ ਹੈ। ਉਨ੍ਹਾਂ ਨੂੰ ਵੀ ਟੀਕਾਕਰਨ ਦੇ 14 ਦਿਨ ਬਾਅਦ ਹੀ ਲੋਕਲ ਟਰੇਨਾਂ ’ਚ ਯਾਤਰਾ ਦੀ ਆਗਿਆ ਹੋਵੇਗੀ। ਮੌਜੂਦਾ ਸਮੇਂ ਵਿਚ ਮੱਧ ਰੇਲਵੇ ਅਤੇ ਪੱਛਮੀ ਰੇਲਵੇ ਭੀੜ ਨੂੰ ਘੱਟ ਕਰਨ ਲਈ ਰੋਜ਼ਾਨਾ ਟਿਕਟ ਦੀ ਬਜਾਏ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ ਮਹੀਨੇਵਾਰ ਪਾਸ ਜਾਰੀ ਕਰਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਫ਼ੈਸਲਾ ਯਾਤਰੀਆਂ ਦੀ ਗਿਣਤੀ ਵਿਚ ਵਾਧੇ ’ਤੇ ਵਿਚਾਰ ਕਰਦੇ ਹੋਏ ਲਿਆ ਗਿਆ ਹੈ। 


author

Tanu

Content Editor

Related News