ਪੈਨਸ਼ਨਧਾਰਕਾਂ ਨੂੰ ਜਾਰੀ ਕੀਤੇ ਗਏ 'ਡਿਜੀਟਲ ਲਾਈਫ਼ ਸਰਟੀਫਿਕੇਟ' ਦੀ ਗਿਣਤੀ 1 ਕਰੋੜ ਪਾਰ

Wednesday, Nov 27, 2024 - 05:55 PM (IST)

ਪੈਨਸ਼ਨਧਾਰਕਾਂ ਨੂੰ ਜਾਰੀ ਕੀਤੇ ਗਏ 'ਡਿਜੀਟਲ ਲਾਈਫ਼ ਸਰਟੀਫਿਕੇਟ' ਦੀ ਗਿਣਤੀ 1 ਕਰੋੜ ਪਾਰ

ਨਵੀਂ ਦਿੱਲੀ- ਪੈਨਸ਼ਨਧਾਰਕਾਂ ਅਤੇ ਬਜ਼ੁਰਗ ਨਾਗਰਿਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਗਏ ਡਿਜੀਟਲ ਲਾਈਫ਼ ਸਰਟੀਫਿਕੇਟ (DLC) ਦੀ ਗਿਣਤੀ ਨੇ ਮੁਹਿੰਮ DLC 3.0 ਤਹਿਤ ਇਕ ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ। ਮੰਤਰੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਪੈਨਸ਼ਨਰਾਂ ਦੇ ਡਿਜੀਟਲ ਸਸ਼ਕਤੀਕਰਨ ਲਈ ਦੇਸ਼-ਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ 3.0 ਦੀ ਸ਼ੁਰੂਆਤ ਕੀਤੀ ਸੀ। ਇਹ ਮੁਹਿੰਮ ਭਾਰਤ ਦੇ 800 ਸ਼ਹਿਰਾਂ/ਕਸਬਿਆਂ ਵਿਚ 1 ਤੋਂ 30 ਨਵੰਬਰ ਤੱਕ ਚਲਾਈ ਜਾ ਰਹੀ ਹੈ।

ਮੰਤਰੀ ਜਤਿੰਦਰ ਨੇ ਕਿਹਾ ਕਿ ਇਹ ਮੀਲ ਦਾ ਪੱਥਰ ਬਜ਼ੁਰਗ ਨਾਗਰਿਕਾਂ ਲਈ ਜ਼ਿੰਦਗੀ ਨੂੰ ਆਸਾਨ ਬਣਾਉਣ ਵਿਚ ਇਕ ਲੰਬਾ ਰਾਹ ਤੈਅ ਕਰੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ 'ਤੇ ਖਰਾ ਉਤਰੇਗਾ। ਜਿਵੇਂ ਕਿ ਉਨ੍ਹਾਂ ਨੇ 'ਮਨ ਕੀ ਬਾਤ' ਦੇ ਹਾਲੀਆ ਐਪੀਸੋਡ ਵਿਚ ਜ਼ਾਹਰ ਕੀਤਾ ਸੀ। 1 ਤੋਂ 25 ਨਵੰਬਰ ਤੱਕ ਦੇਸ਼ ਭਰ ਵਿਚ 1,984 ਕੈਂਪ ਲਗਾਏ ਗਏ ਹਨ ਅਤੇ 1.8 ਲੱਖ ਪੋਸਟਮੈਨ ਤਾਇਨਾਤ ਕੀਤੇ ਗਏ ਹਨ। DLC ਮੁਹਿੰਮ 3.0 ਦੇ ਤਹਿਤ ਫੇਸ ਪ੍ਰਮਾਣਿਕਤਾ ਦੁਆਰਾ ਜਮ੍ਹਾ ਕੀਤੇ ਗਏ DLC ਵਿਚ 202 ਗੁਣਾ ਵਾਧਾ ਹੋਇਆ ਹੈ।

'ਮਨ ਕੀ ਬਾਤ' ਦੇ 116ਵੇਂ ਐਪੀਸੋਡ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, ਹੁਣ ਡਿਜੀਟਲ ਲਾਈਫ ਸਰਟੀਫਿਕੇਟ ਦੀ ਸਹੂਲਤ ਨਾਲ ਚੀਜ਼ਾਂ ਬਹੁਤ ਸੌਖੀਆਂ ਹੋ ਗਈਆਂ ਹਨ। ਬਜ਼ੁਰਗਾਂ ਨੂੰ ਬੈਂਕ ਜਾਣ ਦੀ ਲੋੜ ਨਹੀਂ ਹੈ। ਟੈਕਨਾਲੋਜੀ ਕਾਰਨ ਬਜ਼ੁਰਗਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਬਜ਼ੁਰਗਾਂ ਨੂੰ ਟੈਕਨਾਲੋਜੀ ਬਾਰੇ ਜਾਗਰੂਕ ਕਰਨ ਵਰਗੇ ਯਤਨਾਂ ਕਾਰਨ ਡਿਜੀਟਲ ਲਾਈਫ ਸਰਟੀਫਿਕੇਟ ਲੈਣ ਵਾਲਿਆਂ ਦੀ ਗਿਣਤੀ 80 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਨ੍ਹਾਂ 'ਚੋਂ 2 ਲੱਖ ਤੋਂ ਵੱਧ ਅਜਿਹੇ ਬਜ਼ੁਰਗ ਹਨ ਜਿਨ੍ਹਾਂ ਦੀ ਉਮਰ 80 ਸਾਲ ਤੋਂ ਵੱਧ ਹੈ।
 


author

Tanu

Content Editor

Related News