ਪਹਿਲੂ ਖਾਨ ਮਾਮਲਾ: ਗਹਿਲੋਤ ਸਰਕਾਰ ਨੇ ਦਿੱਤਾ ਜਾਂਚ ਦਾ ਹੁਕਮ, ਮਾਇਆਵਤੀ ਨੇ ਵਿੰਨ੍ਹਿਆ ਨਿਸ਼ਾਨਾ

08/16/2019 6:48:02 PM

ਨਵੀਂ ਦਿੱਲੀ–ਰਾਜਸਥਾਨ 'ਚ ਹੋਏ ਪਹਿਲੂ ਖਾਨ ਹੱਤਿਆਕਾਂਡ ਮਾਮਲੇ 'ਚ ਹੇਠਲੀ ਅਦਾਲਤ ਦੇ ਸਾਰੇ 6 ਦੋਸ਼ੀਆਂ ਨੂੰ ਬਰੀ ਕਰਨ ਦੇ ਫੈਸਲੇ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਅਹਿਮ ਮੀਟਿੰਗ ਸੱਦੀ।ਇਸ ਮੀਟਿੰਗ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਈ ਕੋਰਟ 'ਚ ਅਪੀਲ ਦੇ ਨਾਲ ਜਾਂਚ ਦਾ ਹੁਕਮ ਦਿੱਤਾ। ਸੀ. ਐੱਮ. ਦੇ ਹੁਕਮ ਤੋਂ ਬਾਅਦ ਇਸ ਗੱਲ ਦੀ ਜਾਂਚ ਕੀਤੀ ਜਾਏਗੀ ਕਿ ਕਿਤੇ ਜਾਣਬੁੱਝ ਕੇ ਜਾਂਚ ਨੂੰ ਪ੍ਰਭਾਵਿਤ ਤਾਂ ਨਹੀਂ ਕੀਤਾ ਗਿਆ। ਕੇਸ ਦੀ ਸਹੀ ਢੰਗ ਨਾਲ ਜਾਂਚ ਹੋਈ ਹੈ ਜਾਂ ਨਹੀਂ।

PunjabKesari

ਇਸ ਦਰਮਿਆਨ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਸੂਬੇ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਇਸ ਨੂੰ ਘੋਰ ਲਾਪ੍ਰਵਾਹੀ ਦੱਸਿਆ ਹੈ। ਸ਼ੁੱਕਰਵਾਰ ਨੂੰ ਕੀਤੇ ਗਏ ਟਵੀਟ 'ਚ ਮਾਇਆਵਤੀ ਨੇ ਕਿਹਾ,‘‘ਰਾਜਸਥਾਨ ਦੀ ਕਾਂਗਰਸ ਸਰਕਾਰ ਦੀ ਘੋਰ ਲਾਪ੍ਰਵਾਹੀ ਅਤੇ ਢਿੱਲੇਪਨ ਕਾਰਣ ਪਹਿਲੂ ਖਾਨ ਹੱਤਿਆਕਾਂਡ ਮਾਮਲੇ 'ਚ ਸਾਰੇ 6 ਦੋਸ਼ੀ ਉਥੋਂ ਦੀ ਹੇਠਲੀ ਅਦਾਲਤ ਵਲੋਂ ਬਰੀ ਕਰ ਦਿੱਤੇ ਗਏ। ਇਹ ਬਹੁਤ ਹੀ ਨਿੰਦਣਯੋਗ ਹੈ। ਪੀੜਤ ਪਰਿਵਾਰ ਨੂੰ ਇਨਸਾਫ ਦੁਆਉਣ ਲਈ ਉਥੋਂ ਦੀ ਸਰਕਾਰ ਜੇਕਰ ਚੌਕਸ ਰਹਿੰਦੀ ਤਾਂ ਕੀ ਇਹ ਸੰਭਵ ਸੀ? ਸ਼ਾਇਦ ਕਦੇ ਨਹੀਂ।’’


Iqbalkaur

Content Editor

Related News