ਮੌਬ ਲਿੰਚਿੰਗ ਕੇਸ : ਪਹਿਲੂ ਖਾਨ ਕਤਲ ਕਾਂਡ ਮਾਮਲੇ ਦੇ ਸਾਰੇ ਦੋਸ਼ੀ ਬਰੀ

Wednesday, Aug 14, 2019 - 06:03 PM (IST)

ਮੌਬ ਲਿੰਚਿੰਗ ਕੇਸ : ਪਹਿਲੂ ਖਾਨ ਕਤਲ ਕਾਂਡ ਮਾਮਲੇ ਦੇ ਸਾਰੇ ਦੋਸ਼ੀ ਬਰੀ

ਅਲਵਰ— ਰਾਜਸਥਾਨ ਦੇ ਅਲਵਰ ਜ਼ਿਲਾ ਕੋਰਟ ਨੇ ਬੁੱਧਵਾਰ ਨੂੰ ਮੌਬ ਲਿੰਚਿੰਗ (ਕੁੱਟ-ਕੁੱਟ ਕੇ ਹੱਤਿਆ) ਮਾਮਲੇ 'ਚ ਫੈਸਲਾ ਸੁਣਾਉਂਦੇ ਹੋਏ ਪਹਿਲੂ ਖਾਨ ਕਤਲ ਕਾਂਡ ਦੇ ਸਾਰੇ 6 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ 'ਤੇ ਪਹਿਲੂ ਖਾਨ ਨੂੰ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਦੋਸ਼ ਸੀ। ਸੂਬਤਾਂ ਦੀ ਘਾਟ ਕਰ ਕੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ। ਓਧਰ ਪਹਿਲੂ ਖਾਨ ਦੇ ਬੇਟੇ ਨੇ ਇਸ ਫੈਸਲੇ ਨੂੰ ਧੋਖਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਫਿਰ ਤੋਂ ਜਾਂਚ ਦੀ ਮੰਗ ਕਰੇਗਾ। ਇਸ ਕੇਸ 'ਚ 6 ਦੋਸ਼ੀਆਂ ਨੂੰ ਪਹਿਲਾਂ ਹੀ ਕਲੀਨ ਚਿਟ ਦਿੱਤੀ ਜਾ ਚੁੱਕੀ ਹੈ। 

ਇੱਥੇ ਦੱਸ ਦੇਈਏ ਕਿ ਗਊ ਤਸਕਰੀ ਦੇ ਸ਼ੱਕ 'ਚ 1 ਅਪ੍ਰੈਲ 2017 ਨੂੰ ਗਊ ਰੱਖਿਅਕਾਂ ਵਲੋਂ ਪਹਿਲੂ ਖਾਨ ਦੀ ਕੁੱਟਮਾਰ ਕੀਤੀ ਗਈ ਸੀ। ਡੇਅਰੀ ਦਾ ਵਪਾਰ ਕਰਨ ਵਾਲੇ ਪਹਿਲੂ ਦੀ 2 ਦਿਨ ਬਾਅਦ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਜਿਸ ਸਮੇਂ ਪਹਿਲੂ ਖਾਨ 'ਤੇ ਹਮਲਾ ਹੋਇਆ ਸੀ, ਉਸ ਸਮੇਂ ਉਹ ਰਾਜਸਥਾਨ 'ਚ ਗਊ ਖਰੀਦਣ ਤੋਂ ਹਰਿਆਣਾ ਜਾ ਰਹੇ ਸਨ। ਭੀੜ ਨੇ ਉਨ੍ਹਾਂ ਨੂੰ ਗਊ ਤਸਕਰ ਸਮਝ ਕੇ ਹਮਲਾ ਕੀਤਾ ਸੀ।


author

Tanu

Content Editor

Related News