PDP ਵਿਧਾਇਕ ਨੇ ਜੰਮੂ ਕਸ਼ਮੀਰ ''ਚ ਰਾਖਵਾਂਕਰਨ ਨੀਤੀ ਖ਼ਤਮ ਕਰਨ ਦੀ ਕੀਤੀ ਮੰਗ
Wednesday, Oct 30, 2024 - 03:07 PM (IST)
ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਆਗੂ ਵਹੀਦ ਪਾਰਾ ਨੇ ਜੰਮੂ ਕਸ਼ਮੀਰ 'ਚ ਰਾਖਵਾਂਕਰਨ ਨੀਤੀ ਨੂੰ ਖ਼ਤਮ ਕਰਨ ਦੀ ਮੰਗ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਇਸ ਨਾਲ ਸੰਸਥਾਵਾਂ ਦੀ ਗੁਣਵੱਤਾ ਅਤੇ ਸਮਰੱਥਾ ਨਾਲ ਸਮਝੌਤਾ ਹੋ ਸਕਦਾ ਹੈ। ਪਾਰਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਜੰਮੂ ਕਸ਼ਮੀਰ ਲੋਕ ਸੇਵਾ ਕਮਿਸ਼ਨ (ਪੀ.ਐੱਸ.ਸੀ.) 2023 ਪ੍ਰੀਖਿਆ ਦੇ ਨਤੀਜਿਆਂ 'ਚ ਸਿਰਫ਼ 40 ਫ਼ੀਸਦੀ ਉਮੀਦਵਾਰਾਂ ਦੀ ਚੋਣ 'ਓਪਨ ਮੈਰਿਟ' ਦੇ ਆਧਾਰ 'ਤੇ ਕੀਤੀ ਗਈ ਸੀ, ਜਦੋਂ ਕਿ ਰਾਜ ਦੀ 70 ਫੀਸਦੀ ਤੋਂ ਵੱਧ ਆਬਾਦੀ ਅਣਰਿਜ਼ਰਵ ਸ਼੍ਰੇਣੀ 'ਚ ਹੈ।
ਉਹ ਜੰਮੂ ਕਸ਼ਮੀਰ ਸੰਯੁਕਤ ਮੁਕਾਬਲਾ ਪ੍ਰੀਖਿਆ 2023 ਲਈ ਬੁਲਾਏ ਗਏ ਉਮੀਦਵਾਰਾਂ ਬਾਰੇ ਟਿੱਪਣੀ ਕਰ ਰਹੇ ਸਨ। ਸੂਚੀ ਅਨੁਸਾਰ ਮੈਡੀਕਲ ਪ੍ਰੀਖਿਆ ਲਈ ਬੁਲਾਰੇ ਗਏ 71 ਉਮੀਦਵਾਰਾਂ 'ਚ 42 ਰਾਖਵਾਂਕਰਨ ਸ਼੍ਰੇਣੀ ਤੋਂ ਹਨ। ਪੁਲਵਾਮਾ ਤੋਂ ਵਿਧਾਇਕ ਪਾਰਾ ਨੇ ਕਿਹਾ,''ਸਰਕਾਰ ਨੂੰ ਯੋਗਤਾ ਵਿਰੋਧੀ ਇਸ ਅਨਿਆਂਪੂਰਨ ਨੀਤੀ ਨੂੰ ਖ਼ਤਮ ਕਰਨਾ ਚਾਹੀਦਾ ਅਤੇ ਯਕੀਨੀ ਕਰਨਾ ਚਾਹੀਦਾ ਕਿ ਰਾਖਵਾਂਕਰਨ ਅਸਲ ਜਨਸੰਖਿਆ ਅਨੁਪਾਤ ਨੂੰ ਪ੍ਰਤੀਬਿੰਬਤ ਕਰੇ।'' ਪਾਰਟੀ ਦੀ ਨੌਜਵਾਨ ਸ਼ਾਖਾ ਦੇ ਪ੍ਰਧਾਨ ਨੇ ਕਿਹਾ,''ਜੰਮੂ ਕਸ਼ਮੀਰ ਦੇ ਯੁਵਾ ਸਮਾਵੇਸ਼ ਦੇ ਹੱਕਦਾਰ ਹਨ, ਬਾਈਕਾਟ ਦੇ ਨਹੀਂ। ਇਹ ਨੌਕਰੀਆਂ ਤੱਕ ਸੀਮਿਤ ਨਹੀਂ ਹੈ ਸਗੋਂ ਸਾਰੀਆਂ ਸੰਸਥਾਵਾਂ 'ਚ ਗੁਣਵੱਤਾ ਅਤੇ ਸਮਰੱਥਾ ਨਾਲ ਸਮਝੌਤਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8