PDP ਨੇਤਾਵਾਂ ਦਾ ਮਹਿਬੂਬਾ ਮੁੁਫਤੀ ਨਾਲ ਮਿਲਣ ਦਾ ਪ੍ਰੋਗਰਾਮ ਟਲਿਆ
Sunday, Oct 06, 2019 - 06:23 PM (IST)

ਜੰਮੂ - ਜੰਮੂ ਤੋਂ ਪੀ. ਡੀ. ਪੀ. ਨੇਤਾ ਦਾ ਸੋਮਵਾਰ ਨੂੰ ਸ਼੍ਰੀਨਗਰ ’ਚ ਪਾਰਟੀ ਪ੍ਰਧਾਨ ਮਹਿਬੂਬਾ ਮੁਫਤੀ ਨਾਲ ਮਿਲਣ ਦਾ ਪ੍ਰੋਗਰਾਮ ਸੀ, ਜੋ ਟਲ ਗਿਆ। ਮਹਿਬੂਬਾ ਫਿਲਹਾਲ ਸ਼੍ਰੀਨਗਰ ’ਚ ਨਜ਼ਰਬੰਦ ਹੈ। ਧਿਆਨ ਹੋਵੇ ਕਿ ਜੰਮੂ ਤੋਂ ਨੈਸ਼ਨਲ ਕਾਨਫਰੰਸ ਦੇ 15 ਮੈਂਬਰਾਂ ਦਾ ਵਫਦ ਸ਼੍ਰੀਨਗਰ ’ਚ ਨਜ਼ਰਬੰਦ ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਉਪ ਪ੍ਰਧਾਨ ਉਮਰ ਅਬਦੁੱਲਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੀ. ਡੀ. ਪੀ. ਨੇ ਇਹ ਐਲਾਨ ਕੀਤਾ ਸੀ। ਪੀ. ਡੀ. ਪੀ. ਦੇ ਸਾਬਕਾ ਵਿਧਾਇਕ ਅਤੇ ਬੁਲਾਰੇ ਫਿਰਦੌਸ ਟਾਕ ਨੇ ਦੱਸਿਆ ਕਿ ਪੀ. ਡੀ. ਪੀ. ਦੇ ਵਫਦ ਦੀ ਅਗਵਾਈ ਜਨਰਲ ਸਕੱਤਰ ਵੇਦ ਮਹਾਜਨ ਨੇ ਕੀਤੀ।