ਕੋਰੋਨਾ ਵਾਇਰਸ ਦੀ ਚਪੇਟ 'ਚ ਆਇਆ Paytm ਦਾ ਕਰਮਚਾਰੀ, ਕੰਪਨੀ ਨੇ ਦਿੱਤਾ ਜਵਾਬ

Wednesday, Mar 04, 2020 - 08:42 PM (IST)

ਕੋਰੋਨਾ ਵਾਇਰਸ ਦੀ ਚਪੇਟ 'ਚ ਆਇਆ Paytm ਦਾ ਕਰਮਚਾਰੀ, ਕੰਪਨੀ ਨੇ ਦਿੱਤਾ ਜਵਾਬ

ਗੁਰੂਗ੍ਰਾਮ — ਦੇਸ਼ 'ਚ ਫੈਲ ਰਹੀ ਕੋਰੋਨਾ ਵਇਰਸ ਦੇ ਦਹਿਸ਼ਤ ਦੀ ਕਲਪਨਾ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਦਿੱਲੀ 'ਚ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ ਪਾਏ ਜਾਣ ਤੋਂ ਬਾਅਦ ਹੁਣ ਪੇਟੀਐਮ ਕੰਪਨੀ ਦੇ ਸਾਇਬਰ ਸਿਟੀ ਗੁਰੂਗ੍ਰਾਮ ਸਥਿਤ ਦਫਤਰ ਦੇ ਕਰਮਚਾਰੀ ਦਾ ਟੈਸਟ ਕੀਤਾ ਗਿਆ, ਜਿਸ 'ਚ ਇਕ ਕਰਮਚਾਰੀ ਦਾ ਕੋਰੋਨਾ ਟੈਸਟ ਪਾਜ਼ਿਟੀਵ ਪਾਇਆ ਗਿਆ ਹੈ। ਹਾਲ ਹੀ 'ਚ ਉਹ ਇਟਲੀ ਤੋਂ ਭਾਰਤ ਵਾਪਸ ਆਇਆ ਸੀ। ਇਹ ਜਾਣਕਾਰੀ ਕੰਪਨੀ ਵੱਲੋਂ ਸਾਂਝਾ ਕੀਤਾ ਗਿਆ ਹੈ। ਫਿਲਹਾਲ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਨਾਲ ਦਫਤਰ 'ਚ ਕੰਮ ਕਰਨ ਵਾਲੇ ਉਸ ਦੇ ਸਾਥੀਆਂ ਦਾ ਵੀ ਸੁਰੱਖਿਆ ਦੇ ਮੱਦੇਨਜ਼ਰ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।


author

Inder Prajapati

Content Editor

Related News