ਦੋ ਮਹੀਨੇ ਤੋਂ ਭਗੋੜਾ ਰਾਮ ਰਹੀਮ ਦਾ ਕਰੀਬੀ ਪਵਨ ਇੰਸਾਂ ਗ੍ਰਿਫਤਾਰ

11/20/2017 9:24:44 PM

ਹਰਿਆਣਾ— ਗੁਰਮੀਤ ਰਾਮ ਰਹੀਮ ਦੇ ਕਰੀਬੀ ਪਵਨ ਇੰਸਾਂ ਨੂੰ ਐੱਸ. ਆਈ. ਟੀ (ਵਿਸ਼ੇਸ਼ ਜਾਂਚ ਟੀਮ) ਨੇ ਅੱਜ ਪੰਜਾਬ 'ਚੋਂ ਗ੍ਰਿਫਤਾਰ ਕਰ ਲਿਆ ਹੈ। ਪਚੰਕੂਲਾ 'ਚ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਿੰਸਾ ਕਰਵਾਉਣ 'ਚ ਪਵਨ ਦਾ ਵੀ ਵੱਡਾ ਹੱਥ ਸੀ। ਉਸ ਤੋਂ ਬਾਅਦ ਪਵਨ 2 ਮਹੀਨੇ ਤੋਂ ਫਰਾਰ ਸੀ, ਜਿਸ ਕਾਰਨ ਇਸ ਨੂੰ ਭਗੋੜਾ ਕਰਾਰ ਦਿੱਤਾ ਗਿਆ। ਐੱਸ. ਆਈ. ਟੀ. ਨੇ ਸੋਮਵਾਰ ਨੂੰ ਪੰਜਾਬ ਦੇ ਲਾਲੜੂ ਇਲਾਕੇ ਨੇੜਿਓ ਪਵਨ ਨੂੰ ਗ੍ਰਿਫਤਾਰ ਕਰ ਲਿਆ ਹੈ।  


Related News