ਦੇਸ਼ ਭਗਤੀ ਕਿਸੇ ਇਕ ਪਾਰਟੀ ਦੀ ''ਪੋਤੀ'' ਨਹੀਂ : ਸ਼ਿਵ ਸੈਨਾ

03/11/2019 2:51:01 PM

ਮੁੰਬਈ— ਸ਼ਿਵ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਭਗਤੀ ਕਿਸੇ ਇਕਮਾਤਰ ਪਾਰਟੀ ਦੀ 'ਪੋਤੀ' ਨਹੀਂ ਹੈ ਅਤੇ ਗਲਤ ਤਰੀਕੇ ਨਾਲ ਲੋਕਾਂ ਨੂੰ ਸਿਰਫ ਇਸ ਲਈ ਰਾਸ਼ਟਰ ਵਿਰੋਧੀ ਕਹਿਣਾ ਕਿ ਉਹ ਸਿਆਸਤ ਵਿਰੋਧੀ ਹਨ, ਇਹ ਹਰ ਵਿਅਕਤੀ ਦੀ ਆਜ਼ਾਦੀ ਦੇ ਹਨਨ ਤੋਂ ਇਲਾਵਾ ਕੁਝ ਨਹੀਂ ਹੈ। ਪਾਰਟੀ ਦੀ ਇਹ ਟਿੱਪਣੀ ਹਵਾਈ ਹਮਲੇ ਦੇ ਸਿਆਸੀਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਆਈ ਹੈ। ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਆਪਣੇ ਅਖਬਾਰ 'ਸਾਮਨਾ' ਦੇ ਸੰਪਾਦਕੀ 'ਚ ਕਿਹਾ,''ਦੇਸ਼ ਭਗਤੀ ਕਿਸੇ ਇਕ ਪਾਰਟੀ ਦੀ 'ਪੋਤੀ' ਨਹੀਂ ਹੈ, ਸਾਨੂੰ ਹੈਰਾਨੀ ਹੁੰਦੀ ਹੈ ਕਿ ਨੇਤਾ ਇਹ ਕਦੋਂ ਸਮਝਣਗੇ ਕਿ ਇਹ ਕਾਰਵਾਈ (ਹਵਾਈ ਹਮਲਾ) ਉਨ੍ਹਾਂ ਦਾ (ਫੌਜੀਆਂ ਦਾ) ਕਰਤੱਵ ਸੀ, ਨਾ ਕਿ ਕੋਈ ਕੰਮ ਜੋ ਉਨ੍ਹਾਂ ਨੂੰ ਕਰਨ ਲਈ ਕਿਹਾ ਗਿਆ ਹੋਵੇ।''

ਸ਼ਿਵ ਸੈਨਾ ਨੇ ਦਿੱਲੀ ਭਾਜਪਾ ਮੁਖੀ ਮਨੋਜ ਤਿਵਾੜੀ ਵਲੋਂ ਹਾਲ 'ਚ ਇਕ ਰੈਲੀ 'ਚ ਫੌਜੀ ਕੱਪੜੇ ਧਾਰਨ ਕਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਵਾਈ ਹਮਲੇ ਦਾ ਸਬੂਤ ਮੰਗਣ ਵਾਲੇ ਲੋਕ ਜਿੰਨੇ ਗਲਤ ਹਨ, ਓਨਾ ਹੀ ਗਲਤ ਵੋਟ ਬਟੋਰਨ ਲਈ ਫੌਜ ਦੀ ਵਰਦੀ ਪਾਉਣ ਵਾਲੇ ਵੀ ਹਨ। ਸ਼ਿਵ ਸੈਨਾ ਨੇ ਕਿਹਾ ਕਿ ਇਹ ਫੌਜੀਆਂ ਅਤੇ ਉਨ੍ਹਾਂ ਦੀ ਵੀਰਤਾ ਦਾ ਅਪਮਾਨ ਹੈ। ਕੇਂਦਰ ਅਤੇ ਮਹਾਰਾਸ਼ਟਰ 'ਚ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੇ ਕਿਹਾ,''ਫੌਜੀਆਂ ਦੀ ਵਰਦੀ ਪਾਉਣ ਦਾ ਗਲਤ ਕੰਮ ਕਿਉਂ ਕੀਤਾ ਗਿਆ, ਜਿਸ ਵਰਦੀ ਨੂੰ ਉਹ ਇੰਨੀ ਕਠਿਨ ਮਿਹਨਤ ਨਾਲ ਹਾਸਲ ਕਰਦੇ ਹਨ? ਇਸ ਨਾਲ ਵਿਰੋਧੀ ਧਿਰ ਦੇ ਉਹ ਦੋਸ਼ ਮਜ਼ਬੂਤ ਹੀ ਹੁੰਦੇ ਹਨ ਕਿ ਭਾਜਪਾ ਹਵਾਈ ਹਮਲੇ ਦਾ ਸਿਆਸੀਕਰਨ ਕਰ ਰਹੀ ਹੈ।

'ਸਾਮਨਾ' ਦੇ ਸੰਪਾਦਕੀ 'ਚ ਲਿਖਿਆ ਹੈ,''ਪੁਲਵਾਮਾ 'ਚ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਅਤੇ ਇਹ ਕੰਮ ਹਵਾਈ ਹਮਲੇ ਤੋਂ ਕਿਤੇ ਵਧ ਗੰਭੀਰ ਹੈ। ਇਸੇ ਤਰ੍ਹਾਂ ਸੱਤਾ 'ਚ ਬੈਠੇ ਲੋਕਾਂ ਨੂੰ ਕਿਨਾਰੇ ਕਰਨ ਲਈ ਵਿਰੋਧੀ ਧਿਰ ਵੀ ਕਸ਼ਮੀਰ 'ਚ ਹੋਏ ਹਮਲੇ ਦੀਆਂ ਤਸਵੀਰਾਂ ਦਿਖਾ ਸਕਦਾ ਹੈ। ਇਸ 'ਚ ਲਿਖਿਆ ਹੈ,''ਸਿੱਧੀ ਗੱਲ ਇਹ ਹੈ ਕਿ ਅਸੀਂ ਲੋਕ ਆਪਣੇ ਫੌਜੀਆਂ ਦੀ ਸ਼ਹਾਦਤ ਨੂੰ ਰੋਕਣ 'ਚ ਅਸਫ਼ਲ ਰਹੇ ਹਾਂ ਪਰ ਕੁਝ ਲੋਕ ਸਿਆਸੀ ਕਾਰਨਾਂ ਕਰ ਕੇ ਆਪਣੇ ਚੋਣਾਵੀ ਪ੍ਰਚਾਰ ਦੇ ਅਧੀਨ ਉਨ੍ਹਾਂ ਦੀ ਵਰਦੀ ਪਾਉਂਦੇ ਹਨ। ਇਹ ਠੀਕ ਨਹੀਂ ਹੈ, ਉਦੋਂ ਤਾਂ ਚੋਣ ਕਮਿਸ਼ਨ ਨੂੰ ਵੀ ਇਸ 'ਚ ਦਖਲ ਦੇਣਾ ਪਿਆ ਅਤੇ ਸਿਆਸੀ ਦਲਾਂ ਨੂੰ ਇਹ ਹਿਦਾਇਤ ਦੇਣੀ ਪਈ ਕਿ ਉਹ ਆਪਣੇ ਚੋਣ ਪ੍ਰਚਾਰ 'ਚ ਜਵਾਨਾਂ ਦੀਆਂ ਤਸਵੀਰਾਂ ਦਾ ਇਸਤੇਮਾਲ ਨਾ ਕਰਨ।


DIsha

Content Editor

Related News