ਨੌਕਰੀ ਦੇ ਬਦਲੇ ਜ਼ਮੀਨ ਘਪਲਾ, ਲਾਲੂ ਯਾਦਵ, ਉਨ੍ਹਾਂ ਦੇ ਬੇਟੇ ਤੇ ਬੇਟੀ ਨੂੰ ਅਦਾਲਤ ਨੇ ਭੇਜਿਆ ਸੰਮਨ

Tuesday, Feb 25, 2025 - 11:00 PM (IST)

ਨੌਕਰੀ ਦੇ ਬਦਲੇ ਜ਼ਮੀਨ ਘਪਲਾ, ਲਾਲੂ ਯਾਦਵ, ਉਨ੍ਹਾਂ ਦੇ ਬੇਟੇ ਤੇ ਬੇਟੀ ਨੂੰ ਅਦਾਲਤ ਨੇ ਭੇਜਿਆ ਸੰਮਨ

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਨੂੰ ਨੌਕਰੀ ਲਈ ਜ਼ਮੀਨ ਦੇ ਘਪਲੇ ਸਬੰਧੀ ਸੰਮਨ ਭੇਜਿਆ।

ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਲਾਲੂ ਦੇ ਬੇਟੇ ਤੇ ਬਿਹਾਰ ਦੇ ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਅਤੇ ਬੇਟੀ ਹੇਮਾ ਯਾਦਵ ਨੂੰ ਵੀ ਸੰਮਨ ਭੇਜਿਆ ਹੈ। ਉਨ੍ਹਾਂ ਨੂੰ 11 ਮਾਰਚ ਨੂੰ ਅਦਾਲਤ ’ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।

ਇਹ ਮਾਮਲਾ ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਸਥਿਤ ਭਾਰਤੀ ਰੇਲਵੇ ਦੇ ਪੱਛਮੀ ਕੇਂਦਰੀ ਡਿਵੀਜ਼ਨ ’ਚ ਕੀਤੀਆਂ ਗਈਆਂ ਨਿਯੁਕਤੀਆਂ ਨਾਲ ਸਬੰਧਤ ਹੈ। ਅਧਿਕਾਰੀਆਂ ਅਨੁਸਾਰ ਇਹ ਨਿਯੁਕਤੀਆਂ ਲਾਲੂ ਪ੍ਰਸਾਦ ਦੇ ਰੇਲ ਮੰਤਰੀ ਹੋਣ ਦੌਰਾਨ 2004 ਤੋਂ 2009 ਦਰਮਿਅਾਨ ਉਨ੍ਹਾਂ ਦੇ ਪਰਿਵਾਰ ਜਾਂ ਸਹਿਯੋਗੀਆਂ ਦੇ ਨਾਂ ’ਤੇ ਜ਼ਮੀਨ ਦੇ ਪਲਾਟ ਤੋਹਫ਼ੇ ਵਜੋਂ ਦੇਣ ਜਾਂ ਟ੍ਰਾਂਸਫਰ ਕਰਨ ਦੇ ਬਦਲੇ ਕੀਤੀਆਂ ਗਈਆਂ ਸਨ।


author

Rakesh

Content Editor

Related News