ਕੋਰੋਨਾ ਦੌਰਾਨ ਪਟਨਾ ਉੱਚ ਅਦਾਲਤ ਨੇ 26 ਹਜ਼ਾਰ ਮਾਮਲਿਆਂ ਦੀ ਆਨਲਾਈਨ ਸੁਣਵਾਈ ਕੀਤੀ
Tuesday, Aug 25, 2020 - 10:48 PM (IST)

ਪਟਨਾ- ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਲ ਵਿਚ ਪਟਨਾ ਉੱਚ ਅਦਾਲਤ ਨੇ 26 ਹਜ਼ਾਰ ਮਾਮਲਿਆਂ ਦੀ ਆਨਲਾਈਨ ਤਰੀਕੇ ਨਾਲ ਸੁਣਵਾਈ ਕੀਤੀ।
ਭਾਜਪਾ ਲਾਅ ਸੈੱਲ ਦੀ ਵਰਚੁਅਲ ਬੈਠਕ ਨੂੰ ਸੰਬੋਧਤ ਕਰਦੇ ਹੋਏ ਸੁਸ਼ੀਲ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਪਟਨਾ ਉੱਚ ਅਦਾਲਤ ਨੇ ਆਨਲਾਈਨ ਤਰੀਕੇ ਨਾਲ ਸੁਣਵਾਈ ਕਰਕੇ 26 ਹਜ਼ਾਰ ਤੋਂ ਜ਼ਿਆਦਾ ਮਾਮਲਿਆਂ ਦਾ ਨਿਪਟਾਰਾ ਕੀਤਾ।
ਸੁਸ਼ੀਲ ਨੇ ਕਿਹਾ ਕਿ ਪੋਸਕੋ ਐਕਟ (ਪ੍ਰੋਟੈਕਸ਼ਨ ਆਫ਼ ਚਿਲਡਰਨ ਆਫ ਆਫੈਂਸ ਐਕਟ 2012) ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਲਈ 23 ਜ਼ਿਲ੍ਹੇ, ਜਿਥੇ 300 ਮਾਮਲੇ ਲਟਕੇ ਹਨ, ਉੱਥੇ ਇਕ-ਇਕ ਅਦਾਲਤ ਅਤੇ 11 ਜ਼ਿਲ੍ਹਿਆਂ, ਜਿੱਥੇ 300 ਤੋਂ ਵੱਧ ਮਾਮਲੇ ਹਨ, ਉੱਥੇ ਦੋ-ਦੋ ਭਾਵ ਕੁੱਲ 45 ਅਦਾਲਤਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਬੰਦੀ ਨਾਲ ਜੁੜੇ ਮਾਮਲਿਆਂ ਦੇ ਨਿਪਟਾਰੇ ਲਈ ਪਹਿਲਾਂ ਤੋਂ ਹਰ ਜ਼ਿਲ੍ਹੇ ਵਿਚ ਗਠਿਤ ਇਕ-ਇਕ ਅਦਾਲਤ ਦੇ ਇਲਾਵਾ 74 ਹੋਰ ਅਦਾਲਤਾਂ ਅਤੇ ਦਿਵਿਆਂਗਜਨ ਅਧਿਕਾਰ ਐਕਟ 2016 ਤਹਿਤ ਸਾਰੇ ਜ਼ਿਲ੍ਹਿਆਂ ਵਿਚ ਇਕ-ਇਕ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਗਿਆ ਹੈ।