DRI ਵਲੋਂ 1.56 ਕਰੋੜ ਰੁਪਏ ਦਾ ਸੋਨਾ ਜ਼ਬਤ, ਇਕ ਗ੍ਰਿਫਤਾਰ
Saturday, Jan 06, 2018 - 06:56 PM (IST)

ਪਟਨਾ— ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਅੱਜ ਇਕ ਵਿਅਕਤੀ ਨੂੰ 1.56 ਕਰੋੜ ਰੁਪਏ ਦੇ ਨਜਾਇਜ਼ ਸੋਨੇ ਨਾਲ ਗ੍ਰਿਫਤਾਰ ਕੀਤਾ।
ਡੀ. ਆਰ. ਆਈ. ਦੀ ਪਟਨਾ ਇਕਾਈ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਦੇ ਆਧਾਰ 'ਤੇ ਉਤਰ ਪ੍ਰਦੇਸ਼ ਦੇ ਵਾਰਾਨਸੀ ਨਿਵਾਸੀ ਗਿਆਨ ਚੰਦ ਵਰਮਾ ਨੂੰ 5.10 ਕਿ.ਗ੍ਰਾ ਸੋਨੇ ਨਾਲ ਵਿਭੂਤੀ ਐਕਸਪ੍ਰੈਸ ਟਰੇਨ ਦੀ ਬੀ-3 ਬੋਗੀ 'ਚੋਂ ਗ੍ਰਿਫਤਾਰ ਕੀਤਾ ਗਿਆ। ਪਟਨਾ ਜੰਕਸ਼ਨ ਤੋਂ ਗ੍ਰਿਫਤਾਰ ਵਰਮਾ ਨੇ ਦੱਸਿਆ ਕਿ ਸੋਨੇ ਦੀ ਇਹ ਖੇਪ ਗੁਆਂਢੀ ਦੇਸ਼ ਬੰਗਲਾਦੇਸ਼ ਤੋਂ ਤਸਕਰੀ ਦੇ ਜ਼ਰੀਏ ਲਿਆਂਦੀ ਗਈ ਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ ਕਰੀਬ 1.56 ਕਰੋੜ ਰੁਪਏ ਦੱਸੀ ਜਾ ਰਹੀ ਹੈ। ਵਰਮਾ ਤੋਂ ਪੁੱਛਗਿੱਛ ਦੌਰਾਨ ਪ੍ਰਾਪਤ ਜਾਣਕਾਰੀ ਮੁਤਾਬਕ ਉਸ ਦੇ ਅਤੇ ਉਸ ਦੇ ਸਹਿਯੋਗੀਆਂ ਦੇ ਵਾਰਾਨਸੀ ਅਤੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਥਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।