‘ਮਈ ਦੇ ਅੱਧ ’ਚ ਸਿਖਰ ’ਤੇ ਹੋਵੇਗਾ ਕੋਰੋਨਾ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਹੋਵੇਗੀ ਇੰਨੇ ਲੱਖ’
Monday, Apr 26, 2021 - 05:58 PM (IST)
ਨਵੀਂ ਦਿੱਲੀ (ਭਾਸ਼ਾ)— ਭਾਰਤੀ ਤਕਨਾਲੋਜੀ ਸੰਸਥਾ (ਆਈ. ਆਈ. ਟੀ.) ਦੇ ਵਿਗਿਆਨਕਾਂ ਨੇ ਆਪਣੇ ਪੂਰਵ ਅਨੁਮਾਨ ’ਚ ਸੋਧ ਕਰਦਿਆਂ ਇਕ ਗਣਿਤ ਮਾਡਲ ਦੇ ਆਧਾਰ ’ਤੇ ਹੁਣ ਕਿਹਾ ਹੈ ਕਿ ਭਾਰਤ ’ਚ ਕੋਵਿਡ-19 ਦੀ ਦੂਜੀ ਲਹਿਰ ਸਿਖਰ ’ਤੇ ਹੋਵੇਗੀ। ਆਈ. ਆਈ. ਟੀ. ਮੁਤਾਬਕ ਇਲਾਜ ਅਧੀਨ ਕੇਸਾਂ ਦੀ ਗਿਣਤੀ 14 ਤੋਂ 18 ਮਈ ਦਰਮਿਆਨ ਸਿਖਰ ’ਤੇ ਪਹੁੰਚ ਕੇ 38 ਤੋਂ 48 ਲੱਖ ਹੋ ਸਕਦੀ ਹੈ ਅਤੇ 4 ਤੋਂ 8 ਮਈ ਵਿਚਾਲੇ ਵਾਇਰਸ ਦੇ ਰੋਜ਼ਾਨਾ ਕੇਸਾਂ ਦੀ ਗਿਣਤੀ 4.4 ਲੱਖ ਤੱਕ ਦੇ ਅੰਕੜੇ ਨੂੰ ਛੂਹ ਸਕਦੀ ਹੈ। ਭਾਰਤ ਵਿਚ ਸੋਮਵਾਰ ਯਾਨੀ ਕਿ ਅੱਜ ਵਾਇਰਸ ਦੇ 3.52 ਲੱਖ ਨਵੇਂ ਕੇਸ ਸਾਹਮਣੇ ਆਏ ਅਤੇ ਮਹਾਮਾਰੀ ਨਾਲ 2,812 ਹੋਰ ਲੋਕਾਂ ਨੇ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 28,13,658 ਹੋ ਗਈ।
ਇਹ ਵੀ ਪੜ੍ਹੋ: ਦੇਸ਼ ’ਚ ਕੋਰੋਨਾ ਦੀ ਹਾਹਾਕਾਰ: 24 ਘੰਟਿਆਂ ’ਚ ਆਏ ਰਿਕਾਰਡ 3.52 ਲੱਖ ਨਵੇਂ ਕੇਸ
ਆਈ. ਆਈ. ਟੀ. ਕਾਨਪੁਰ ਅਤੇ ਹੈਦਰਾਬਾਦ ਦੇ ਵਿਗਿਆਨੀਆਂ ਨੇ ‘ਸੂਤਰ’ ਨਾਂ ਦੇ ਮਾਡਲ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਮਈ ਦੇ ਅੱਧ ਤੱਕ ਇਲਾਜ ਅਧੀਨ ਕੇਸਾਂ ਦੀ ਗਿਣਤੀ 10 ਲੱਖ ਤੋਂ ਵਧੇਰੇ ਤੱਕ ਵਾਧਾ ਹੋ ਸਕਦਾ ਹੈ। ਨਵੇਂ ਪੂਰਵ ਅਨੁਮਾਨ ਵਿਚ ਸਮੇਂ ਹੱਦ ਅਤੇ ਕੇਸਾਂ ਦੀ ਗਿਣਤੀ ’ਚ ਸੁਧਾਰ ਕੀਤਾ ਗਿਆ। ਪਿਛਲੇ ਹਫ਼ਤੇ ਖੋਜਕਰਤਾਵਾਂ ਨੇ ਪੂਰਵ ਅਨੁਮਾਨ ਜ਼ਾਹਰ ਕੀਤਾ ਸੀ ਕਿ ਮਹਾਮਾਰੀ 11 ਤੋਂ 15 ਮਈ ਦਰਮਿਆਨ ਸਿਖਰ ’ਤੇ ਪਹੁੰਚ ਸਕਦੀ ਹੈ ਅਤੇ ਇਲਾਜ ਅਧੀਨ ਕੇਸਾਂ ਦੀ ਗਿਣਤੀ 33-35 ਲੱਖ ਤੱਕ ਹੋ ਸਕਦੀ ਹੈ। ਮਈ ਦੇ ਅਖ਼ੀਰ ਤੱਕ ਇਸ ’ਚ ਤੇਜ਼ੀ ਨਾਲ ਕਮੀ ਆਵੇਗੀ।
ਇਹ ਵੀ ਪੜ੍ਹੋ: ਸਾਵਧਾਨ! ਮਈ ਮਹੀਨੇ ਸਿਖ਼ਰ 'ਤੇ ਹੋਵੇਗਾ 'ਕੋਰੋਨਾ', ਇਕ ਦਿਨ 'ਚ ਆ ਸਕਦੇ ਨੇ ਇੰਨੇ ਲੱਖ ਨਵੇਂ ਮਾਮਲੇ
ਆਈ. ਆਈ. ਟੀ. ਕਾਨਪੁਰ ਵਿਚ ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਮਹਿਕਮੇ ਦੇ ਪ੍ਰੋਫੈਸਰ ਮਨਿੰਦਰ ਅਗਰਵਾਲ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਅੰਤਿਮ ਅੰਕੜਾ ਕੀ ਹੋਵੇਗਾ। ਵਿਗਿਆਨੀਆਂ ਨੇ ਕਿਹਾ ਕਿ ‘ਸੂਤਰ’ ਮਾਡਲ ਵਿਸ਼ੇਸ਼ ਵੇਰਵਾ ਹੈ। ਕੋਵਿਡ-19 ਦੀ ਮੌਜੂਦਾ ਲਹਿਰ ਮੱਧ ਮਈ ਤੱਕ ਆਪਣੇ ਸਿਖਰ ’ਤੇ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ: ਆਫ਼ਤ ’ਚ ਰਾਹਤ: 14 ਕਰੋੜ ਕੋਰੋਨਾ ਟੀਕੇ ਲਾਉਣ ਵਾਲਾ ਭਾਰਤ ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਦੇਸ਼