ਸ਼ਰਮਨਾਕ : ਮਰੀਜ਼ ਦੇ ਕੱਟੇ ਹੋਏ ਪੈਰਾਂ ਨੂੰ ਹੀ ਬਣਾ ਦਿੱਤਾ ਸਿਰਹਾਣਾ
Tuesday, Aug 27, 2019 - 01:40 PM (IST)

ਫਰੀਦਾਬਾਦ— ਬੀ.ਕੇ. ਹਸਪਤਾਲ ਦੀ ਐਮਰਜੈਂਸੀ ’ਚ ਵੀਰਵਾਰ ਨੂੰ ਟਰੇਨ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ ਦੇ ਪੈਰ ਕੱਟੇ ਗਏ। ਘਟਨਾ ਦੇ ਬਾਅਦ ਦਾ ਇਕ ਵੀਡੀਓ ਵਾਰਿਲ ਹੋ ਰਿਹਾ ਹੈ, ਜਿਸ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਅਕਤੀ ਦੇ ਪੈਰ ਨੂੰ ਸਿਰਹਾਣੇ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ। ਹਾਲਾਂਕਿ ਇਸ ਪੀੜਤ ਦੇ ਘਰਵਾਲਿਆਂ ਅਤੇ ਕੇਸ ਦੀ ਜਾਂਚ ਕਰ ਰਹੇ ਆਈ.ਓ. ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਸੀ.ਐੱਮ.ਓ. ਨੇ ਵੀ ਜਾਂਚ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਤੋਂ ਇਨਕਾਰ ਕੀਤਾ।
ਸਿਰ ਕੋਲ ਰੱਖੇ ਹੋਏ ਸਨ ਪੈਰ
ਪੀੜਤ ਦੇ ਭਤੀਜੇ ਚੇਤਨ ਨੇ ਇੰਨਾ ਜ਼ਰੂਰ ਮੰਨਿਆ ਕਿ ਕੱਟੇ ਹੋਏ ਪੈਰ ਸਿਰ ਕੋਲ ਰੱਖੇ ਹੋਏ ਸਨ। ਵੀਰਵਾਰ ਨੂੰ ਭੂੜ ਕਾਲੋਨੀ ਵਾਸੀ 42 ਸਾਲਾ ਪ੍ਰਦੀਪ ਬੜਖਲ ਫਲਾਈਓਵਰ ਦੇ ਹੇਠਾਂ ਜਾਂਦੇ ਸਮੇਂ ਟਰੇਨ ਦੀ ਲਪੇਟ ’ਚ ਆ ਗਏ ਸਨ ਅਤੇ ਉਨ੍ਹਾਂ ਦੇ ਦੋਵੇਂ ਪੈਰ ਕੱਟੇ ਗਏ ਸਨ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਨਿੱਜੀ ਐਂਬੂਲੈਂਸ ’ਤੇ ਬੀ.ਕੇ. ਹਸਪਤਾਲ ਪਹੁੰਚਾਇਆ। ਹਸਪਤਾਲ ’ਚ ਸਟਰੇਚਰ ’ਤੇ ਲਿਟਾਉਣ ਦੌਰਾਨ ਕਿਸੇ ਨੇ ਸਿਰ ਕੋਲ ਪ੍ਰਦੀਪ ਦੇ ਦੋਵੇਂ ਕੱਟੇ ਹੋਏ ਪੈਰ ਰੱਖ ਦਿੱਤੇ ਸਨ। ਬੀ.ਕੇ. ਹਸਪਤਾਲ ਦੀ ਐਮਰਜੈਂਸੀ ’ਚ ਅੱਧੇ ਘੰਟੇ ਦੇ ਅੰਦਰ ਮੁੱਢਲੇ ਇਲਾਜ ਦੇ ਕੇ ਦਿੱਲੀ ਟਰਾਮਾ ਸੈਂਟਰ ਲਈ ਰੈਫਰ ਕਰ ਦਿੱਤਾ ਸੀ।
ਐਂਬੂਲੈਂਸ ਕਰਮਚਾਰੀਆਂ ਨੇ ਸਿਰ ਕੋਲ ਰੱਖੇ ਸਨ ਪੈਰ
ਏ.ਐੱਸ.ਆਈ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਉਹ ਹਸਪਤਾਲ ਪਹੁੰਚੇ, ਉਦੋਂ ਤੱਕ ਮਰੀਜ਼ ਨੂੰ ਸਟਰੇਚਰ ਤੋਂ ਲਿਜਾ ਕੇ ਇਲਾਜ ਕੀਤਾ ਜਾ ਰਿਹਾ ਸੀ। ਉਸ ਦੌਰਾਨ ਮੌਜੂਦ ਸਟਾਫ਼ ਨਰਸ ਨੇ ਦੱਸਿਆ ਕਿ ਸਟਰੇਚਰ ਇੰਨਾ ਵੱਡਾ ਨਹÄ ਹੁੰਦਾ ਹੈ ਕਿ ਮਰੀਜ਼ ਦੇ ਕੱਟੇ ਹੋਏ ਪੈਰਾਂ ਨੂੰ ਕਿਤੇ ਹੋਰ ਰੱਖਦੇ। ਐਂਬੂਲੈਂਸ ’ਚ ਕਰਮਚਾਰੀਆਂ ਨੇ ਹੀ ਪੈਰ ਸਿਰ ਕੋਲ ਰੱਖੇ ਸਨ। ਸੀ.ਐੱਮ.ਓ. ਗੁਲਸ਼ਨ ਅਰੋੜਾ ਦਾ ਕਹਿਣਾ ਹੈ ਕਿ ਜਾਂਚ ਬਾਰੇ ਸਟੇਨੋਗ੍ਰਾਫ਼ਰ ਤੋਂ ਪੁੱਛਿਆ ਜਾਵੇ।