ਪਤੰਜਲੀ ਨੂੰ ਕੇਂਦਰ ਨੇ ਭੇਜਿਆ ਰਿਮਾਈਂਡਰ

10/14/2019 1:53:12 PM

ਨਵੀਂ ਦਿੱਲੀ— ਕੇਂਦਰ ਨੇ ਆਮ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਦੇਸ਼ ਦੇ ਪਹਿਲੇ ਵੈਦਿਕ ਸਿੱਖਿਆ ਬੋਰਡ ਦੀ ਸਥਾਪਨਾ ਲਈ ਬਾਬਾ ਰਾਮਦੇਵ ਦੇ ਪਤੰਜਲੀ ਸਮੂਹ ਨੂੰ ਰਿਕਾਰਡ ਸਮੇਂ ਦੇ ਅੰਦਰ ਚੁਣਿਆ ਸੀ ਪਰ ਬੋਰਡ ਆਪਣੀ ਸਮੇਂ-ਹੱਦ 'ਤੇ ਦੇਰੀ ਨਾਲ ਚੱਲ ਰਿਹਾ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਸਿੱਖਿਆ ਬੋਰਡ (ਬੀ.ਐੱਸ.ਬੀ.) ਨੇ ਕੇਂਦਰ ਤੋਂ ਇਕ ਰਿਮਾਈਂਡਰ ਹਾਸਲ ਕਰ ਲਿਆ ਹੈ, ਕਿਉਂਕਿ ਮਾਰਚ 2020 ਤੱਕ ਆਪਣੀ ਪਹਿਲੀ ਬੋਰਡ ਪ੍ਰੀਖਿਆ ਆਯੋਜਿਤ ਕਰਨ ਲਈ ਉਸ ਨੇ ਸਮਾਂ ਗਵਾ ਦਿੱਤਾ ਸੀ। ਰਾਮਦੇਵ ਦੀ ਪ੍ਰਧਾਨਗੀ 'ਚ ਇਸ ਦਾ 11 ਮੈਂਬਰੀ ਕਾਰਜਕਾਰੀ ਬੋਰਡ, ਬੋਰਡ ਨੂੰ ਸੰਚਾਲਤ ਕਰਨ, ਸਕੂਲਾਂ ਦੀ ਮਾਨਤਾ ਸ਼ੁਰੂ ਕਰਨ ਅਤੇ ਸੰਬੰਧਤ ਨਿਯਮਾਂ ਦਾ ਐਲਾਨ ਕਰਨ ਲਈ ਮਿਲਣਾ ਬਾਕੀ ਹੈ। ਮਹਾਰਿਸ਼ੀ ਸਾਂਦੀਪਨੀ ਰਾਸ਼ਟਰੀ ਵੇਦ ਵਿਦਿਆਲਿਆ ਪ੍ਰਥਾ (ਐੱਮ.ਐੱਸ.ਆਰ.ਵੀ.ਪੀ.)- ਮਨੁੱਖੀ ਵਿਕਾਸ ਵਿਭਾਗ ਦੇ ਮੰਤਰਾਲੇ ਅਧੀਨ ਇਕ ਖੁਦਮੁਖਤਿਆਰੀ ਸੰਸਥਾ, ਜਿਸ ਨੂੰ ਵੈਦਿਕ ਅਧਿਐਨਾਂ ਅਤੇ ਵਿਕਾਸ ਦਾ ਕੰਮ ਸੌਂਪਿਆ ਗਿਆ ਹੈ, ਦੇ ਬਾਰੇ ਪਤਾ ਲੱਗਾ ਹੈ ਕਿ ਦੇਰੀ ਹੋਣ 'ਤੇ ਪਤੰਜਲੀ ਤੋਂ ਪੁੱਛ-ਗਿੱਛ ਕੀਤੀ ਜਾ ਸਕਦੀ ਹੈ। ਦੇਸ਼ ਦੇ ਪਹਿਲੇ ਨਿੱਜੀ ਸਕੂਲ ਸਿੱਖਿਆ ਬੋਰਡ ਦੇ ਜਨਰਲ ਸਕੱਤਰ ਰਹੇ ਆਚਾਰੀਆ ਬਾਲਕ੍ਰਿਸ਼ਨ ਨੇ ਦੱਸਿਆ ਕਿ ਦੇਰੀ ਦੇ ਪਿੱਛੇ ਕੁਝ ਸ਼ੁਰੂਆਤੀ ਮੁੱਦੇ ਸਨ।

ਬੀ.ਐੱਸ.ਬੀ. ਦੇ ਕਾਰਜਕਾਰੀ ਬੋਰਡ ਦੇ ਸਕੱਤਰ ਨੇ ਦੱਸਿਆ,''ਸਾਡੇ ਕੋਲ ਮਾਹਰਾਂ ਦੀ ਚੰਗੀ ਟੀਮ ਹੈ ਅਤੇ ਅਸੀਂ ਜਲਦ ਹੀ ਇਸ ਨੂੰ ਚਲਾਉਣਾ ਸ਼ੁਰੂ ਕਰਾਂਗੇ। ਕੁਝ ਮਾਮੂਲੀ ਸਮੱਸਿਆ ਹਨ, ਜਿਨ੍ਹਾਂ ਨੂੰ ਅਸੀਂ ਹੱਲ ਕਰ ਰਹੇ ਹਾਂ।'' ਐੱਮ.ਐੱਸ.ਆਰ.ਵੀ.ਪੀ. ਦੇ ਸਕੱਤਰ ਜੱਟੀ ਪਾਲ ਨੇ ਇਸ ਮੁੱਦੇ 'ਤੇ ਕੋਈ ਟਿੱਪਣੀ ਨਹੀਂ ਕੀਤੀ। ਵਚਨਬੱਧ ਸਮੇਂ-ਹੱਦ ਅਨੁਸਾਰ, ਜੂਨ 2019 ਤੱਕ ਦਫ਼ਤਰ ਦੇ ਬੁਨਿਆਦੀ ਢਾਂਚੇ ਅਤੇ ਨਿਯਮ ਲਾਗੂ ਹੁੰਦੇ ਸਨ। ਕਰਮਚਾਰੀਆਂ ਦੀ ਭਰਤੀ, ਸਕੂਲ ਨਾਲ ਸੰਬੰਧਤ ਉੱਪ-ਨਿਯਮਾਂ ਨੂੰ ਅੰਤਿਮ ਰੂਪ ਦੇਣਾ ਅਤੇ ਬੋਰਡ ਤੋਂ ਸਕੂਲਾਂ ਦੀ ਮਾਨਤਾ ਸਤੰਬਰ 2019 ਤੋਂ ਕੰਮ ਸ਼ੁਰੂ ਕਰਨਾ ਸੀ।


DIsha

Content Editor

Related News