ਪਤੰਜਲੀ ਦੇ ਆਚਾਰੀਆ ਬਾਲਕ੍ਰਿਸ਼ਨ ਨੇ 'ਰੁਚੀ ਸੋਇਆ' ਦੇ MD ਅਹੁਦੇ ਤੋਂ ਦਿੱਤਾ ਅਸਤੀਫਾ

08/20/2020 7:05:56 PM

ਨਵੀਂ ਦਿੱਲੀ — ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਪਿਛਲੇ ਸਾਲ ਰੁਚੀ ਸੋਇਆ ਕੰਪਨੀ ਨੂੰ ਖਰੀਦਿਆ ਸੀ। ਬਾਲਕ੍ਰਿਸ਼ਨ ਨੂੰ ਉਸ ਸਮੇਂ ਰੁਚੀ ਸੋਇਆ ਦਾ ਐਮ.ਡੀ. ਬਣਾਇਆ ਗਿਆ ਸੀ। ਹੁਣ ਕੰਪਨੀ ਨੇ ਐਲਾਨ ਕੀਤਾ ਹੈ ਕਿ ਆਚਾਰੀਆ ਬਾਲਕ੍ਰਿਸ਼ਨ ਨੇ ਆਪਣੇ ਐਮ.ਡੀ. ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਜੂਨ ਤਿਮਾਹੀ ਦੇ ਨਤੀਜਿਆਂ ਦੀ ਘੋਸ਼ਣਾ ਕੀਤੀ। ਇਸ ਮਿਆਦ ਦੌਰਾਨ ਕੰਪਨੀ ਦਾ ਮੁਨਾਫਾ 13% ਘੱਟ ਕੇ 12.25 ਕਰੋੜ ਰੁਪਏ ਰਿਹਾ, ਜਿਹੜਾ ਕਿ ਇੱਕ ਸਾਲ ਪਹਿਲਾਂ 14.01 ਕਰੋੜ ਰੁਪਏ ਸੀ।

ਸਵੀਕਾਰ ਕਰ ਲਿਆ ਗਿਆ ਹੈ ਅਸਤੀਫਾ

ਕੰਪਨੀ ਦੀ ਕੁੱਲ ਆਮਦਨ ਜੂਨ ਦੀ ਤਿਮਾਹੀ ਵਿਚ ਡਿੱਗ ਕੇ 3057.15 ਕਰੋੜ ਰੁਪਏ 'ਤੇ ਆ ਗਈ, ਜਿਹੜੀ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ 3125.65 ਕਰੋੜ ਰੁਪਏ ਸੀ। ਕੰਪਨੀ ਨੇ ਇਕ ਨਿਯਮਿਤ ਜਾਣਕਾਰੀ ਵਿਚ ਕਿਹਾ ਕਿ ਆਚਾਰੀਆ ਬਾਲਕ੍ਰਿਸ਼ਨ ਨੇ ਆਪਣੇ ਰੁਝੇਵਿਆਂ ਕਾਰਨ ਪ੍ਰਬੰਧ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸਦਾ ਅਸਤੀਫਾ ਬੋਰਡ ਆਫ਼ ਡਾਇਰੈਕਟਰਜ਼ ਨੇ ਸਵੀਕਾਰ ਕਰ ਲਿਆ ਹੈ। ਇਹ 18 ਅਗਸਤ ਤੋਂ ਪ੍ਰਭਾਵੀ ਹੋ ਗਿਆ ਹੈ।

ਇਹ ਵੀ ਪੜ੍ਹੋ: - ਕੋਰੋਨਾ ਆਫ਼ਤ : ਵੰਦੇ ਭਾਰਤ ਮਿਸ਼ਨ ਤਹਿਤ ਵਿਦੇਸ਼ਾਂ 'ਚ ਫਸੇ ਲਗਭਗ 11 ਲੱਖ ਭਾਰਤੀ ਵਤਨ ਪਰਤੇ

ਹੁਣ ਕੰਪਨੀ ਨੂੰ ਮਿਲੇਗਾ ਨਵਾਂ ਐਮ.ਡੀ.

ਬਾਲਕ੍ਰਿਸ਼ਨ ਨੂੰ ਗੈਰ-ਕਾਰਜਕਾਰੀ ਗੈਰ-ਸੁਤੰਤਰ ਨਿਰਦੇਸ਼ਕ ਬਣਾਇਆ ਗਿਆ ਹੈ, ਜੋ 19 ਅਗਸਤ ਤੋਂ ਪ੍ਰਭਾਵੀ ਹੋ ਗਿਆ ਹੈ। ਉਹ ਬੋਰਡ ਦੇ ਚੇਅਰਮੈਨ ਬਣੇ ਰਹਿਣਗੇ। ਕੰਪਨੀ ਦੇ ਰਾਮ ਭਰਤ ਨੂੰ ਕੰਪਨੀ ਦਾ ਨਵਾਂ ਐਮ.ਡੀ. ਨਿਯੁਕਤ ਕੀਤਾ ਹੈ। ਰਾਮ ਭਾਰਤ ਬਾਬਾ ਰਾਮਦੇਵ ਦਾ ਛੋਟਾ ਭਰਾ ਹੈ। ਉਸਦੀ ਨਿਯੁਕਤੀ ਬੁੱਧਵਾਰ ਤੋਂ ਪ੍ਰਭਾਵੀ ਹੋ ਗਈ ਹੈ। ਪਤੰਜਲੀ ਸਮੂਹ ਨੇ ਇਨਸਾਲਵੈਂਸੀ ਪ੍ਰਕਿਰਿਆ ਵਿਚ ਰੁਚੀ ਸੋਇਆ ਨੂੰ ਖਰੀਦਿਆ ਸੀ।

ਇਹ ਵੀ ਪੜ੍ਹੋ: - ਨਿਵੇਸ਼ਕਾਂ ਦੀ ਪਹਿਲੀ ਪਸੰਦ 'ਸੋਨਾ' ਦੀਵਾਲੀ ਤੱਕ ਹੋ ਸਕਦਾ ਹੈ 70 ਹਜ਼ਾਰੀ, ਜਾਣੋ ਅੱਜ ਦੇ ਭਾਅ


Harinder Kaur

Content Editor

Related News