ਪਤੰਜਲੀ ਆਯੁਰਵੇਦ ਦੇ CEO ਆਚਾਰਿਆ ਬਾਲਕ੍ਰਿਸ਼ਣ ਦੀ ਸਿਹਤ ਖਰਾਬ, ਏਮਜ਼ ''ਚ ਦਾਖਲ

Friday, Aug 23, 2019 - 07:47 PM (IST)

ਪਤੰਜਲੀ ਆਯੁਰਵੇਦ ਦੇ CEO ਆਚਾਰਿਆ ਬਾਲਕ੍ਰਿਸ਼ਣ ਦੀ ਸਿਹਤ ਖਰਾਬ, ਏਮਜ਼ ''ਚ ਦਾਖਲ

ਹਰਿਦੁਆਰ— ਪਤੰਜਲੀ ਆਯੁਰਵੇਦ ਦੇ ਸੀ.ਈ.ਓ. ਆਚਾਰਿਆ ਬਾਲਕ੍ਰਿਸ਼ਣ ਦੀ ਸਿਹਤ ਖਰਾਬ ਹੋ ਗਈ ਹੈ। ਉਨ੍ਹਾਂ ਨੂੰ ਰਿਸ਼ੀਕੇਸ਼ ਸਥਿਤ ਏਮਜ਼ 'ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਪਤੰਜਲੀ ਯੋਗਪੀਠ ਵੱਲੋਂ ਇਸ 'ਤੇ ਅਧਿਕਾਰਕ ਬਿਆਨ ਨਹੀਂ ਆਇਆ ਹੈ। ਯੋਗਪੀਠ ਦੇ ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਯੋਗ ਗੁਰੂ ਬਾਬਾ ਰਾਮਦੇਵ ਦੇ ਸਹਿਯੋਗੀ ਆਚਾਰਿਆ ਬਾਲਕ੍ਰਿਸ਼ਣ ਦੀ ਸਿਹਤ ਅਚਾਨਕ ਖਰਾਬ ਹੋ ਗਈ। ਜਿਸ ਸਮੇਂ ਉਨ੍ਹਾਂ ਦੀ ਹਾਲਤ ਖਰਾਬ ਹੋਈ ਉਸ ਦੌਰਾਨ ਉਹ ਹਰਿਦੁਆਰ ਦੇ ਪਤੰਜਲੀ ਯੋਗਪੀਠ ਦੇ ਦਫਤਰ 'ਚ ਹੀ ਮੌਜੂਦ ਸਨ। ਜਲਦਬਾਜੀ 'ਚ ਯੋਗਪੀਠ ਦੇ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਉਥੇ ਮੌਜੂਦ ਡਾਕਟਰਾਂ ਨੇ ਜ਼ਿਆਦਾ ਸਮਾਂ ਗਵਾਏ ਬਗੈਰ ਉਨ੍ਹਾਂ ਨੂੰ ਤਤਕਾਲ ਨਜ਼ਦੀਕ ਹੀ ਭੂਮਾਨੰਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਥੋਂ ਦੇ ਡਾਕਟਰਾਂ ਨੇ ਸਮਾਂ ਗੁਆਏ ਬਾਲਾਕ੍ਰਿਸ਼ਣ ਨੂੰ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ 'ਚ ਰੈਫਰ ਕਰ ਦਿੱਤਾ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ।


author

Inder Prajapati

Content Editor

Related News