ਦੇਸ਼ ਦੇ 800 ਸ਼ਹਿਰਾਂ ''ਚ ਖੁੱਲ੍ਹਣਗੇ ਪਾਸਪੋਰਟ ਸੇਵਾ ਕੇਂਦਰ
Tuesday, Jun 13, 2017 - 07:34 PM (IST)
ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ ਕਿ ਜਲਦੀ ਦੇਸ਼ ਦੇ ਸਾਰੇ 800 ਸ਼ਹਿਰਾਂ 'ਚ ਪਾਸਪੋਰਟ ਬਣਾਉਣ ਦੀ ਸੁਵਿਧਾ ਉਪਲਬਧ ਕਰਵਾਈ ਜਾਵੇਗੀ। ਕੇਂਦਰ ਸਰਕਾਰ ਦੀ ਇਨ੍ਹਾਂ ਸ਼ਹਿਰਾਂ ਦੇ ਮੁੱਖ ਡਾਕਘਰਾਂ 'ਚ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਦੀ ਯੋਜਨਾ ਹੈ।
ਜਾਣਕਾਰੀ ਮੁਤਾਬਕ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸਾਲ 150 ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਖੋਲੇ ਜਾਣਗੇ। ਉਨ੍ਹਾਂ ਕਿਹਾ ਕਿ 2 ਸਾਲਾਂ ਦੇ ਅੰਦਰ 800 ਮੁੱਖ ਡਾਕਘਰਾਂ 'ਚ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਇਹ ਪੁਖਤਾ ਕਰਨ ਲਈ ਲਿਆ ਗਿਆ ਹੈ ਕਿ ਕਿਸੇ ਵੀ ਨਾਗਰਿਕ ਨੂੰ ਪਾਸਪੋਰਟ ਦੇ ਲਈ ਦੂਰ ਤੱਕ ਯਾਤਰਾ ਨਾ ਕਰਨੀ ਪਵੇ। ਅੱਜ ਦੇ ਸਮੇਂ 'ਚ ਲੋਕਾਂ ਨੂੰ ਪਾਸਪੋਰਟ ਸਬੰਧੀ ਸਮੱਸਿਆਵਾਂ ਲਈ ਦੂਰ ਤੱਕ ਸਫਰ ਕਰਨਾ ਪੈਂਦਾ ਹੈ।
ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਅਮਲੀਜਾਮਾ ਪਹਿਨਾਉਣ ਲਈ ਵਿਦੇਸ਼ ਮੰਤਰਾਲਾ ਤੇ ਡਾਕ ਵਿਭਾਗ ਮਿਲ ਕੇ ਕੰਮ ਕਰ ਰਹੇ ਹਨ। ਦੇਸ਼ ਦੇ ਕਈ ਡਾਕਘਰਾਂ 'ਚ ਪਹਿਲਾਂ ਤੋਂ ਹੀ ਪਾਸਪੋਰਟ ਸੇਵਾ ਕੇਂਦਰ ਸਥਾਪਿਤ ਕੀਤੇ ਜਾ ਚੁੱਕੇ ਹਨ।
