ਰੱਦ ਹੋਈਆਂ ਰੇਲ ਗੱਡੀਆਂ ਦੇ ਮੁਸਾਫਰਾਂ ਨੂੰ ਵਾਪਸ ਮਿਲਣਗੇ ਪੂਰੇ ਪੈਸੇ
Thursday, Mar 19, 2020 - 07:33 PM (IST)
ਨਵੀਂ ਦਿੱਲੀ– ਸਰਕਾਰ ਨੇ ਵੀਰਵਾਰ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਕਾਰਨ ਜਿਨ੍ਹਾਂ ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ, ਦੇ ਮੁਸਾਫਰਾਂ ਨੂੰ ਪੂਰੇ ਪੈਸੇ ਵਾਪਸ ਕੀਤੇ ਜਾਣਗੇ। ਭਾਜਪਾ ਦੇ ਸੁਸ਼ੀਲ ਸਿੰਘ ਨੇ ਲੋਕ ਸਭਾ ’ਚ ਸਿਫਰ ਕਾਲ ਦੌਰਾਨ ਮੰਗ ਕੀਤੀ ਕਿ ਇਸ ਵਾਇਰਸ ਕਾਰਨ ਰੱਦ ਹੋਈਆਂ ਟ੍ਰੇਨਾਂ ਦੇ ਮੁਸਾਫਰਾਂ ਨੂੰ ਟਿਕਟ ਦੇ ਪੂਰੇ ਪੈਸੇ ਵਾਪਸ ਕੀਤੇ ਜਾਣੇ ਚਾਹੀਦੇ ਹਨ। ਇਸ ’ਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜਨ ਰਾਮ ਨੂੰ ਸਰਕਾਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ ਰੱਦ ਹੋਈਆਂ ਟ੍ਰੇਨਾਂ ਲਈ ਸਬੰਧਿਤ ਮੁਸਾਫਰਾਂ ਨੂੰ 100 ਫੀਸਦੀ ਰਕਮ ਵਾਪਸ ਕੀਤੀ ਜਾਵੇਗੀ। ਲੱਖਾਂ ਲੋਕਾਂ ਨੇ ਟਿਕਟਾਂ ਆਪਣੇ ਤੌਰ ’ਤੇ ਵੀ ਰੱਦ ਕਰਵਾਈਆਂ ਹਨ।