ਇੰਡੀਗੋ ਜਹਾਜ਼ 'ਚ ਯਾਤਰੀ ਦੇ ਫ਼ੋਨ 'ਚ ਲੱਗੀ ਅੱਗ, ਚਾਲਕ ਦਲ ਦੇ ਮੈਂਬਰਾਂ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ
Friday, Apr 15, 2022 - 09:53 AM (IST)
ਨਵੀਂ ਦਿੱਲੀ- ਇੰਡੀਗੋ ਦੀ ਡਿਬਰੂਗੜ੍ਹ-ਦਿੱਲੀ ਉਡਾਣ ਦੌਰਾਨ ਵੀਰਵਾਰ ਨੂੰ ਇਕ ਯਾਤਰੀ ਦੇ ਮੋਬਾਇਲ ਫੋਨ 'ਚ ਅੱਗ ਲੱਗ ਗਈ ਪਰ ਚਾਲਕ ਦਲ ਦੇ ਮੈਂਬਰਾਂ ਨੇ ਅੱਗ ਬੁਝਾਉਣ ਵਾਲੇ ਯੰਤਰ ਦੀ ਮਦਦ ਨਾਲ ਉਸ 'ਤੇ ਕਾਬੂ ਪਾ ਲਿਆ। ਇਹ ਜਾਣਕਾਰੀ ਹਵਾਬਾਜ਼ੀ ਰੇਗੂਲੇਟਰ ਡੀ.ਜੀ.ਸੀ.ਏ. ਦੇ ਅਧਿਕਾਰੀਆਂ ਨੇ ਦਿੱਤੀ। ਸਿਵਲ ਹਵਾਬਾਜ਼ੀ ਡਾਇਰੈਕਟਰ ਜਨਰਲ (ਡੀ.ਜੀ.ਸੀ.ਏ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ ਕਿਸੇ ਯਾਤਰੀ ਜਾਂ ਚਾਲਕ ਦਲ ਦੇ ਕਿਸੇ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਡਾਣ ਸੰਖਿਆ 6ਈ 2037 ਡਿਬਰੂਗੜ੍ਹ ਤੋਂ ਦਿੱਲੀ ਵੱਲ ਆ ਰਹੀ ਸੀ, ਉਦੋਂ ਚਾਲਕ ਦਲ ਦੇ ਇਕ ਯਾਤਰੀ ਦੇ ਫ਼ੋਨ 'ਚੋਂ ਚਿੰਗਾੜੀ ਅਤੇ ਧੂੰਆਂ ਨਿਕਲਦੇ ਦੇਖਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਚਾਲਕ ਦਲ ਦੇ ਮੈਂਬਰ ਨੇ ਅੱਗ ਬੁਝਾਉਣ ਦੇ ਯੰਤਰ ਦੀ ਮਦਦ ਨਾਲ ਅੱਗ ਬੁਝਾਈ।
ਇਹ ਵੀ ਪੜ੍ਹੋ : ਕਾਨਪੁਰ ’ਚ ਬਾਗ ’ਚੋਂ 15,000 ਨਿੰਬੂ ਚੋਰੀ, ਕਿਸਾਨਾਂ ਨੇ ਰਖਵਾਲੀ ਲਈ ਰੱਖੇ 50 ਚੌਕੀਦਾਰ
ਉਨ੍ਹਾਂ ਦੱਸਿਆ ਕਿ ਜਹਾਜ਼ ਵੀਰਵਾਰ ਦੁਪਹਿਰ ਕਰੀਬ 12.45 ਵਜੇ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ। ਇੰਡੀਗੋ ਨੇ ਇਕ ਬਿਆਨ 'ਚ ਕਿਹਾ,''ਡਿਬਰੂਗੜ੍ਹ ਤੋਂ ਦਿੱਲੀ ਦੀ ਉਡਾਣ 6ਈ 2037 'ਚ ਇਕ ਮੋਬਾਇਲ ਤੋਂ ਧੂੰਆਂ ਨਿਕਲਣ ਦੀ ਘਟਨਾ ਹੋਈ। ਚਾਲਕ ਦਲ ਨੂੰ ਖ਼ਤਰਨਾਕ ਘਟਨਾਵਾਂ ਦਾ ਪ੍ਰਬੰਧਨ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੇ ਸਥਿਤੀ 'ਤੇ ਜਲਦੀ ਕਾਬੂ ਪਾ ਲਿਆ। ਕਿਸੇ ਯਾਤਰੀ ਜਾਂ ਜਹਾਜ਼ 'ਚ ਕਿਸੇ ਜਾਇਦਾਦ ਨੂੰ ਕੋਈ ਨੁਕਸਾਨ ਨਹੀਂ ਹੋਇਆ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ