ਏਅਰ ਇੰਡੀਆ ਦੀ ਫਲਾਈਟ 'ਚ ਮੁਸਾਫ਼ਰ ਦੀ ਸਿਹਤ ਵਿਗੜੀ, ਮਦਦ ਲਈ ਅੱਗੇ ਆਏ ਭਾਜਪਾ ਆਗੂ, ਬਚਾਈ ਜਾਨ

06/19/2022 10:25:42 AM

ਨਵੀਂ ਦਿੱਲੀ : ਏਅਰ ਇੰਡੀਆ ਦੀ ਫਲਾਈਟ 'ਚ ਸਫ਼ਰ ਦੌਰਾਨ ਇਕ ਮੁਸਾਫ਼ਰ ਦੀ ਸਿਹਤ ਵਿਗੜ ਗਈ ਸੀ ਪਰ ਮੋਦੀ ਸਰਕਾਰ ਦੇ ਮੰਤਰੀ ਕਾਰਨ ਮੁਸਾਫ਼ਰ ਦੀ ਜਾਨ ਬਚ ਗਈ। ਅਸਲ 'ਚ ਦਿੱਲੀ ਤੋਂ ਔਰੰਗਾਬਾਦ ਜਾ ਰਹੀ ਫਲਾਈਟ 'ਚ ਇਕ ਮੁਸਾਫ਼ਰ ਦੀ ਸਿਹਤ ਕਾਫੀ ਖ਼ਰਾਬ ਹੋ ਗਈ। ਮੁਸਾਫ਼ਰ ਦੀ ਹਾਲਤ ਨੂੰ ਦੇਖਦੇ ਹੋਏ ਫਲਾਈਟ 'ਚ ਅਨਾਊਂਸਮੈਂਟ ਕੀਤੀ ਗਈ ਕਿ ਜਹਾਜ਼ 'ਚ ਕੋਈ ਡਾਕਟਰ ਹੈ ਤਾਂ ਪਲੀਜ਼ ਮਦਦ ਕਰੋ।

ਇਹ ਵੀ ਪੜ੍ਹੋ : ਚੰਡੀਗੜ੍ਹ-ਲੇਹ ਫਲਾਈਟ ਰੱਦ ਹੋਣ 'ਤੇ ਮੁਸਾਫ਼ਰਾਂ ਦਾ ਹੰਗਾਮਾ, ਖ਼ਰਾਬ ਮੌਸਮ ਕਾਰਨ ਲਿਆ ਗਿਆ ਫ਼ੈਸਲਾ

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੋਦੀ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬੀ. ਕੇ. ਕਰਾੜ ਅਤੇ ਡਾ. ਸੁਭਾਸ਼ ਭਾਮਰੇ ਮਦਦ ਲਈ ਅੱਗੇ ਆਏ ਅਤੇ ਉਨ੍ਹਾਂ ਨੇ ਮੁੱਢਲਾ ਇਲਾਜ ਕਰਕੇ ਮੁਸਾਫ਼ਰ ਦੀ ਮਦਦ ਕੀਤੀ। ਕੈਬਨਿਟ ਮੰਤਰੀ ਦੇ ਇਸ ਸਹਿਯੋਗ ਲਈ ਏਅਰ ਇੰਡੀਆ ਨੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਬਾਰੇ ਏਅਰ ਇੰਡੀਆ ਨੇ ਟਵਿੱਟਰ 'ਤੇ ਕਿਹਾ ਕਿ ਸਾਡੀ ਦਿੱਲੀ-ਔਰੰਗਾਬਾਦ ਫਲਾਈਟ 'ਚ ਸਵਾਰ ਇਕ ਮੁਸਾਫ਼ਰ ਬੀਮਾਰ ਹੋ ਗਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਸਿੱਧੂ ਮੂਸੇਵਾਲਾ ਵੱਲੋਂ ਗਾਇਆ ਗਾਣਾ 'ਬੰਬੀਹਾ ਬੋਲੇ' ਬਣਿਆ ਕਤਲ ਦਾ ਅਹਿਮ ਕਾਰਨ

PunjabKesari

ਐੱਸ. ਓ. ਪੀ. ਅਨੁਸਾਰ ਕਰੂ ਮੈਂਬਰਾਂ ਨੇ ਇਹ ਪਤਾ ਕੀਤਾ ਕਿ ਕੀ ਕੋਈ ਡਾਕਟਰ ਬੋਰਡ 'ਤੇ ਹੈ? ਇਸ ਲਈ ਕੈਬਨਿਟ ਮੰਤਰੀ ਡਾ. ਬੀ. ਕੇ. ਕਰਾੜ ਅਤੇ ਡਾ. ਸੁਭਾਸ਼ ਭਾਮਰੇ ਤੁਰੰਤ ਮੁਸਾਫ਼ਰ ਕੋਲ ਪੁੱਜੇ ਅਤੇ ਉਸ ਦੀ ਮਦਦ ਕੀਤੀ। ਇਸ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News