ਏਅਰ ਇੰਡੀਆ ਬਣੀ ਬਦਸਲੂਕੀ ਦਾ ਅੱਡਾ! ਜਹਾਜ਼ ''ਚ ਯਾਤਰੀ ਨੇ ਕੀਤਾ ਹੰਗਾਮਾ, ਕਰੂ ਮੈਂਬਰ ਦੀ ਕੁੱਟਮਾਰ
Tuesday, May 30, 2023 - 09:38 PM (IST)
ਨੈਸ਼ਨਲ ਡੈਸਕ : ਏਅਰ ਇੰਡੀਆ ਦੀ ਫਲਾਈਟ 'ਚ ਇਕ ਯਾਤਰੀ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਗੋਆ ਤੋਂ ਏਅਰ ਇੰਡੀਆ ਦੀ ਉਡਾਣ 'ਚ ਸਵਾਰ ਇਕ ਪੁਰਸ਼ ਯਾਤਰੀ ਨੇ ਹੰਗਾਮਾ ਕੀਤਾ ਅਤੇ ਕਰੂ ਮੈਂਬਰ ਦੇ ਇਕ ਮੈਂਬਰ ਨਾਲ ਕੁੱਟਮਾਰ ਕਰ ਦਿੱਤੀ। ਦਿੱਲੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਯਾਤਰੀ ਨੂੰ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਏਅਰਲਾਈਨ ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ। ਪਿਛਲੇ ਕੁਝ ਮਹੀਨਿਆਂ 'ਚ ਫਲਾਈਟਾਂ 'ਚ ਯਾਤਰੀਆਂ ਦੇ ਅਸੱਭਿਅਕ ਵਿਵਹਾਰ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲਾ ਗੋਆ ਤੋਂ ਦਿੱਲੀ ਜਾਣ ਵਾਲੀ ਫਲਾਈਟ ਨੰਬਰ AI882 ਦਾ ਹੈ।
ਇਹ ਵੀ ਪੜ੍ਹੋ : ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਦੀ ਹੋਈ ਪਛਾਣ, ਜਾਣੋ ਕੌਣ ਹੈ ਤੇ ਕਿੱਥੋਂ ਦਾ ਹੈ ਰਹਿਣ ਵਾਲਾ
ਯਾਤਰੀ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਕਹੇ ਅਪਸ਼ਬਦ
ਏਅਰ ਇੰਡੀਆ ਦੇ ਬੁਲਾਰੇ ਨੇ ਮੰਗਲਵਾਰ ਨੂੰ ਇਕ ਬਿਆਨ ਵਿੱਚ ਕਿਹਾ, “ਉਕਤ ਯਾਤਰੀ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਅਪਸ਼ਬਦ ਕਹੇ ਤੇ ਫਿਰ ਉਨ੍ਹਾਂ 'ਚੋਂ ਇਕ ਨਾਲ ਕੁੱਟਮਾਰ ਕੀਤੀ। ਦਿੱਲੀ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਵੀ ਯਾਤਰੀ ਨੇ ਗਲਤ ਵਿਵਹਾਰ ਜਾਰੀ ਰੱਖਿਆ ਅਤੇ ਉਸ ਨੂੰ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਅਸੀਂ ਘਟਨਾ ਬਾਰੇ ਰੈਗੂਲੇਟਰ ਨੂੰ ਸੂਚਿਤ ਕਰ ਦਿੱਤਾ ਹੈ।” ਘਟਨਾ ਬਾਰੇ ਹੋਰ ਵੇਰਵੇ ਫਿਲਹਾਲ ਉਪਲਬਧ ਨਹੀਂ ਹਨ।
ਇਹ ਵੀ ਪੜ੍ਹੋ : 'ਆਨਰ ਕਿਲਿੰਗ': ਪਾਕਿਸਤਾਨ ਦੇ ਪੰਜਾਬ ਸੂਬੇ 'ਚ ਝੂਠੀ ਸ਼ਾਨ ਖਾਤਿਰ ਲੜਕੀ ਨੂੰ ਜ਼ਿੰਦਾ ਜਲਾਇਆ, ਹਸਪਤਾਲ 'ਚ ਮੌਤ
ਚਾਲਕ ਦਲ ਤੇ ਯਾਤਰੀਆਂ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ
ਬੁਲਾਰੇ ਨੇ ਕਿਹਾ, “ਚਾਲਕ ਦਲ ਅਤੇ ਯਾਤਰੀਆਂ ਦੀ ਸੁਰੱਖਿਆ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਤੇ ਅਸੀਂ ਯਾਤਰੀ ਦੇ ਇਸ ਅਸੱਭਿਅਕ ਵਿਵਹਾਰ ਦੀ ਸਖਤ ਨਿੰਦਾ ਕਰਦੇ ਹਾਂ। ਅਸੀਂ ਪ੍ਰਭਾਵਿਤ ਚਾਲਕ ਦਲ ਦੇ ਮੈਂਬਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਾਂਗੇ।” ਏਅਰ ਇੰਡੀਆ ਨੇ ਪਹਿਲਾਂ 10 ਅਪ੍ਰੈਲ ਨੂੰ ਦਿੱਲੀ-ਲੰਡਨ ਫਲਾਈਟ 'ਚ 2 ਮਹਿਲਾ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ 'ਚ ਇਕ ਵਿਅਕਤੀ 'ਤੇ 2 ਸਾਲਾਂ ਲਈ ਹਵਾਈ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।