IndiGo ਦੀ ਫਲਾਈਟ 'ਚ ਸਿਗਰਟ ਪੀਂਦੇ ਫੜਿਆ ਗਿਆ ਯਾਤਰੀ, ਬੈਂਗਲੁਰੂ ਏਅਰਪੋਰਟ 'ਤੇ ਗ੍ਰਿਫ਼ਤਾਰ

Sunday, Mar 19, 2023 - 11:20 AM (IST)

IndiGo ਦੀ ਫਲਾਈਟ 'ਚ ਸਿਗਰਟ ਪੀਂਦੇ ਫੜਿਆ ਗਿਆ ਯਾਤਰੀ, ਬੈਂਗਲੁਰੂ ਏਅਰਪੋਰਟ 'ਤੇ ਗ੍ਰਿਫ਼ਤਾਰ

ਬੇਂਗਲੁਰੂ-  ਬੈਂਗਲੁਰੂ ਦੇ ਕੇਮਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ ਇਕ ਯਾਤਰੀ ਨੂੰ ਇੰਡੀਗੋ ਦੇ ਜਹਾਜ਼ ਦੇ ਪਖ਼ਾਨੇ ’ਚ ਸਿਗਰਟ ਪੀਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਏਅਰਪੋਰਟ ਪੁਲਸ ਮੁਤਾਬਕ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਸ਼ਹਰੀ ਚੌਧਰੀ ਵਜੋਂ ਹੋਈ ਹੈ। ਉਸਨੇ 6ਈ-716 ਇੰਡੀਗੋ ਦੀ ਉਡਾਣ ’ਚ ਅਸਾਮ ਤੋਂ  ਬੈਂਗਲੁਰੂ ਨੂੰ ਜਾਂਦੇ ਸਮੇਂ ਇਹ ਕੰਮ ਕੀਤਾ।

 ਬੈਂਗਲੁਰੂ ਏਅਰਪੋਰਟ ’ਤੇ ਉਤਰਦੇ ਹੀ ਯਾਤਰੀ ਨੂੰ ਹਿਰਾਸਤ ’ਚ ਲੈ ਲਿਆ ਗਿਆ। ਸੂਤਰਾਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਡੇਢ ਵਜੇ ਦੀ ਹੈ। ਏਅਰਪੋਰਟ ਪੁਲਸ ਨੇ ਇਸ ਸਬੰਧ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮਾਰਚ ਦੇ ਪਹਿਲੇ ਹਫ਼ਤੇ ’ਚ 24 ਸਾਲਾ ਇਕ ਔਰਤ ਨੂੰ ਕੋਲਕਾਤਾ ਤੋਂ ਇੰਡੀਗੋ ਦੀ ਉਡਾਣ ’ਚ ਪਖ਼ਾਨੇ ’ਚ ਸਿਗਰਟ ਪੀਂਦੇ ਹੋਏ ਫੜਿਆ ਗਿਆ ਸੀ।


author

Tanu

Content Editor

Related News