20 ਸਾਲ ਪਹਿਲਾਂ ਛੱਡਣੀ ਪਈ ਸੀ ਪੜ੍ਹਾਈ, ਹੁਣ ਬੱਚਿਆਂ ਦੀਆਂ ਕਿਤਾਬਾਂ ਪੜ੍ਹ ਪਾਸ ਕੀਤੀ 10ਵੀਂ

Tuesday, Aug 01, 2023 - 01:27 PM (IST)

20 ਸਾਲ ਪਹਿਲਾਂ ਛੱਡਣੀ ਪਈ ਸੀ ਪੜ੍ਹਾਈ, ਹੁਣ ਬੱਚਿਆਂ ਦੀਆਂ ਕਿਤਾਬਾਂ ਪੜ੍ਹ ਪਾਸ ਕੀਤੀ 10ਵੀਂ

ਜੋਧਪੁਰ- ਰਾਜਸਥਾਨ ਦੇ ਜੋਧਪੁਰ ਦੀ ਵਸਨੀਕ ਅਤੇ ਮੌਜੂਦਾ ਸਮੇਂ ਸੂਰਤ 'ਚ ਰਹਿ ਰਹੀ ਮੀਰਾ ਪ੍ਰਜਾਪਤੀ ਨੇ 9ਵੀਂ ਦੀ ਪੜ੍ਹਾਈ ਛੱਡਣ ਦੇ 20 ਸਾਲ ਬਾਅਦ 35 ਸਾਲ ਦੀ ਉਮਰ 'ਚ 10ਵੀਂ ਦੀ ਪ੍ਰੀਖਿਆ ਪਾਸ ਕੀਤੀ। ਜਦੋਂ ਉਹ 9ਵੀਂ 'ਚ ਸੀ ਤਾਂ ਪਰਿਵਾਰ ਦੀ ਆਰਥਿਕ ਸਥਿਤੀ ਚੰਗੀ ਨਾ ਹੋਣ ਕਾਰਨ ਪੜ੍ਹਾਈ ਛੱਡਣੀ ਪਈ ਸੀ। ਫਿਰ ਵਿਆਹ ਹੋ ਗਿਆ ਅਤੇ ਪਤੀ ਨਾਲ ਸੂਰਤ ਆ ਗਈ। ਇੱਥੇ ਤਿੰਨ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਸ ਨੇ ਪੜ੍ਹਾਈ ਕੀਤੀ।

ਬੱਚਿਆਂ ਦੀਆਂ ਹੀ ਕਿਤਾਬਾਂ ਪੜ੍ਹ-ਪੜ੍ਹ ਕੇ ਪਹਿਲੇ ਗੁਜਰਾਤੀ ਸਿੱਖੀ, ਫਿਰ 35 ਸਾਲ ਦੀ ਉਮਰ 'ਚ 10ਵੀਂ ਦੀ ਪ੍ਰੀਖਿਆ ਗੁਜਰਾਤੀ ਭਾਸ਼ਾ ਵਿਸ਼ੇ ਨਾਲ ਪਾਸ ਕੀਤੀ। ਮੀਰਾ ਨੇ ਦੱਸਿਆ ਕਿ ਉਸ ਨੇ ਰਾਜਸਥਾਨ 'ਚ 9ਵੀਂ ਤੱਕ ਹਿੰਦੀ ਮਾਧਿਅਮ ਨਾਲ ਪੜ੍ਹਾਈ ਕੀਤੀ ਸੀ। ਮਨ 'ਚ ਪੜ੍ਹਾਈ ਦੀ ਇੱਛਾ ਦੱਬੀ ਸੀ। ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨਰੇਸ਼ ਮੇਹਤਾ ਨੇ ਆਨਲਾਈਨ ਪੜ੍ਹਾਈ ਕਰਵਾਈ ਸੀ। ਮੀਰਾ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤ 13 ਸਾਲ ਦਾ ਹੈ। 2 ਜੁੜਵਾਂ ਧੀਆਂ 5 ਸਾਲ ਦੀਆਂ ਹਨ। ਰੋਜ਼ਾਨਾ ਸਵੇਰੇ 4 ਵਜੇ ਉੱਠ ਜਾਂਦੀ ਅਤੇ 7 ਵਜੇ ਤੱਕ ਪੜ੍ਹਾਈ ਕਰਦੀ ਸੀ। ਉਸ ਤੋਂ ਬਾਅਦ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ ਅਤੇ ਖਾਣਾ ਬਣਾਉਂਦੀ ਸੀ। ਮੀਰਾ ਨੇ ਦੱਸਿਆ ਕਿ ਹੁਣ 12ਵੀਂ ਪਾਸ ਕਰਨ ਤੋਂ ਬਾਅਦ ਫੈਸ਼ਨ ਡਿਜਾਈਨਿੰਗ ਦਾ ਕੋਰਸ ਕਰਾਂਗੀ। ਉਸ ਤੋਂ ਬਾਅਦ ਖੁਦ ਦਾ ਸਟਾਰਟਅੱਪ ਸ਼ੁਰੂ ਕਰਾਂਗੀ। ਗੁਜਰਾਤੀ 'ਚ 38 ਅੰਕ ਪ੍ਰਾਪਤ ਕੀਤੇ। ਮੀਰਾ ਨੇ ਦੱਸਿਆ ਕਿ ਉਸ ਦਾ ਪਤੀ 10ਵੀਂ ਤੱਕ ਪੜ੍ਹਿਆ ਹੈ। ਉਹ ਚਾਹੁੰਦੇ ਹਨ ਕਿ ਉਸ ਦੀ ਪਤਨੀ ਉਸ ਤੋਂ ਜ਼ਿਆਦਾ ਪੜ੍ਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News