ਇਮਰਾਨ ਦੀ ਪਾਰਟੀ ਦੇ ਪ੍ਰਧਾਨ ਪਰਵੇਜ਼ ਇਲਾਹੀ ਰਿਹਾਈ ਮਗਰੋਂ ਮੁੜ ਗ੍ਰਿਫਤਾਰ
Saturday, Jun 03, 2023 - 11:39 PM (IST)
ਲਾਹੌਰ (ਏ. ਐੱਨ. ਆਈ.)- ਪਾਕਿਸਤਾਨ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਵੇਜ਼ ਇਲਾਹੀ ਨੂੰ ਰਿਹਾਈ ਦੇ ਹੁਕਮ ਤੋਂ ਕੁਝ ਹੀ ਦੇਰ ਬਾਅਦ ਲਾਹੌਰ ਦੀ ਇਕ ਜ਼ਿਲਾ ਅਦਾਲਤ ਦੇ ਬਾਹਰ ਮੁੜ ਗ੍ਰਿਫਤਾਰ ਕਰ ਲਿਆ ਗਿਆ। ਪੀ. ਟੀ. ਆਈ. ਦਾ ਦਾਅਵਾ ਹੈ ਕਿ ਇਲਾਹੀ ਨੂੰ ਪਾਰਟੀ ਛੱਡਣ ਲਈ ਮਜਬੂਰ ਕਰਨ ਲਈ ਉਨ੍ਹਾਂ ਦੇ ਖਿਲਾਫ ਫਰਜ਼ੀ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਲਾਹੀ ਨੂੰ ਗੁਜਰਾਂਵਾਲਾ ਦੇ ਭ੍ਰਿਸ਼ਟਾਚਾਰ ਰੋਕੂ ਸੰਸਥਾਨ (ਏ. ਸੀ. ਈ.) ਨੇ ਗ੍ਰਿਫਤਾਰ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸੇ 'ਤੇ PM ਮੋਦੀ ਦਾ ਪਹਿਲਾ ਬਿਆਨ, ਟਵੀਟ ਕਰ ਕਹੀ ਇਹ ਗੱਲ
ਇਕ ਹੋਰ ਅਹਿਮ ਘਟਨਾਚੱਕਰ ਵਿਚ ਪਾਕਿਸਤਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਉਸਮਾਨ ਬੁਜਦਾਰ, ਜੋ ਕਦੇ ਇਮਰਾਨ ਖਾਨ ਦੇ ਕਰੀਬੀ ਮੰਨੇ ਜਾਂਦੇ ਸਨ, ਨੇ ਵੀ ਪੀ. ਟੀ. ਆਈ. ਅਤੇ ਸਿਆਸਤ ਛੱਡਣ ਦੀ ਯੋਜਨਾ ਦਾ ਐਲਾਨ ਕੀਤਾ। ਬੁਜਦਾਰ ਨੇ ਕਿਹਾ ਕਿ ਉਹ ਪਿਛਲੇ 14 ਮਹੀਨਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਹੁਣ ਸਿਆਸਤ ਤੋਂ ਬ੍ਰੇਕ ਲੈ ਰਹੇ ਹਨ।
ਉਨ੍ਹਾਂ ਨੇ ਪਾਕਿਸਤਾਨੀ ਫੌਜ ਲਈ ਆਪਣਾ ਸਮਰਥਨ ਵੀ ਦੋਹਰਾਇਆ ਅਤੇ ਸਾਰੇ ਹਿੱਤਧਾਰਕਾਂ ਨਾਲ ਇਕੱਠੇ ਬੈਠਣ ਅਤੇ ਦੇਸ਼ ਨੂੰ ਇਸਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ’ਚੋਂ ਬਾਹਰ ਕੱਢਣ ਦਾ ਅਪੀਲ ਕੀਤੀ। ਇਮਰਾਨ ਦੀ ਪਾਰਟੀ ਤੋਂ ਅਲੱਗ ਹੋ ਚੁੱਕੇ ਹੋਰ ਨੇਤਾਵਾਂ ਅਤੇ ਸੰਸਦ ਮੈਂਬਰਾਂ ਨੇ ਫਵਾਦ ਚੌਧਰੀ, ਆਮਿਰ ਮਹਿਮੂਦ ਕਿਯਾਨੀ, ਮਲਿਕ ਅਮੀਨ ਅਸਲਮ, ਮਹਿਮੂਦ ਮੌਲਵੀ, ਆਫਤਾਬ ਸਿੱਦੀਕੀ, ਫੈਯਾਜੁਲ ਹਸਨ ਚੌਹਾਨ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।