ਅਧਿਆਪਕ ਭਰਤੀ ਘਪਲਾ: ਪਾਰਥ ਚੈਟਰਜੀ ’ਤੇ ਮੁਕੱਦਮਾ ਚਲਾਉਣ ਦੀ ਰਾਜਪਾਲ ਵਲੋਂ ਮਨਜ਼ੂਰੀ

Thursday, Jul 20, 2023 - 12:30 PM (IST)

ਅਧਿਆਪਕ ਭਰਤੀ ਘਪਲਾ: ਪਾਰਥ ਚੈਟਰਜੀ ’ਤੇ ਮੁਕੱਦਮਾ ਚਲਾਉਣ ਦੀ ਰਾਜਪਾਲ ਵਲੋਂ ਮਨਜ਼ੂਰੀ

ਕੋਲਕਾਤਾ, (ਭਾਸ਼ਾ)– ਪੱਛਮੀ ਬੰਗਾਲ ਦੇ ਰਾਜਪਾਲ ਡਾ. ਸੀ. ਵੀ. ਆਨੰਦ ਬੋਸ ਨੇ ਸਕੂਲ ਅਧਿਆਪਕ ਭਰਤੀ ਘਪਲੇ ਨੂੰ ਲੈ ਕੇ ਸੂਬੇ ਦੇ ਸਾਬਕਾ ਮੰਤਰੀ ਪਾਰਥ ਚੈਟਰਜੀ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰਾਜ ਭਵਨ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਬੋਸ ਨੇ ਮੰਗਲਵਾਰ ਨੂੰ ਇਸ ਸੰਬੰਧ ਵਿਚ ਆਪਣੀ ਮਨਜ਼ੂਰੀ ਦਿੱਤੀ।

ਨਿਯਮਾਂ ਮੁਤਾਬਕ ਸੂਬੇ ਦੇ ਕਿਸੇ ਮੰਤਰੀ ਖਿਲਾਫ ਕੋਈ ਵੀ ਜਾਂਚ ਸ਼ੁਰੂ ਕਰਨ ਲਈ ਰਾਜਪਾਲ ਅਤੇ ਵਿਧਾਨ ਸਭਾ ਸਪੀਕਰ ਦੀ ਇਜਾਜ਼ਤ ਦੀ ਲੋੜ ਹੁੰਦੀ ਹੈ। ਅਧਿਕਾਰੀ ਨੇ ਦੱਸਿਆ ਕਿ ਬੋਸ ਨੇ ਮੰਗਲਵਾਰ ਨੂੰ ਪ੍ਰੋਸੀਕਿਊਸ਼ਨ ਨੂੰ ਮਨਜ਼ੂਰੀ ਦੇ ਦਿੱਤੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚੈਟਰਜੀ ਅਤੇ ਉਨ੍ਹਾਂ ਦੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਸੂਬੇ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਭਰਤੀ ਘਪਲੇ ਦੇ ਸਿਲਸਿਲੇ ਵਿਚ ਪਿਛਲੇ ਸਾਲ ਜੁਲਾਈ ਵਿਚ ਗ੍ਰਿਫਤਾਰ ਕੀਤਾ ਸੀ।


author

Rakesh

Content Editor

Related News