ਪੈਰੋਲ ਦੀ ਮਿਆਦ ਖ਼ਤਮ ਹੋਣ ਤੋਂ 17 ਘੰਟੇ ਬਾਅਦ ਜੇਲ੍ਹ ਪਹੁੰਚਿਆ ਆਸਾਰਾਮ

Thursday, Oct 29, 2026 - 09:10 AM (IST)

ਪੈਰੋਲ ਦੀ ਮਿਆਦ ਖ਼ਤਮ ਹੋਣ ਤੋਂ 17 ਘੰਟੇ ਬਾਅਦ ਜੇਲ੍ਹ ਪਹੁੰਚਿਆ ਆਸਾਰਾਮ

ਜੋਧਪੁਰ (ਏਜੰਸੀ) – ਨਾਬਾਲਗ ਨਾਲ ਜਬਰ-ਜ਼ਿਨਾਹ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਆਸਾਰਾਮ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਡਾਕਟਰੀ ਆਧਾਰ ’ਤੇ ਮਿਲੀ ਪੈਰੋਲ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਤੈਅ ਸਮੇਂ ਤੋਂ ਲੱਗਭਗ 17 ਘੰਟੇ ਦੀ ਦੇਰੀ ਨਾਲ ਜੋਧਪੁਰ ਕੇਂਦਰੀ ਜੇਲ੍ਹ ਪਹੁੰਚਣ ’ਤੇ ਉਸ ਵਿਰੁੱਧ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਰਤਾਨਾਡਾ ਥਾਣੇ ਦੀ ਪੁਲਸ ਨੇ ਮੰਗਲਵਾਰ ਰਾਤ ਨੂੰ ਜੇਲ੍ਹ ਐਕਟ ਦੀ ਧਾਰਾ 58(ਬੀ) ਤਹਿਤ ਆਸਾਰਾਮ ਵਿਰੁੱਧ ਮਾਮਲਾ ਦਰਜ ਕੀਤਾ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਪਰਿਕਰਮਾ 'ਚ ਵਾਪਰੀ ਵੱਡੀ ਘਟਨਾ : AC ਦੀ ਗੈਸ ਲੀਕ ਹੋਣ ਨਾਲ ਲੱਗੀ ਅੱਗ

ਦੇਰ ਰਾਤ ਪਹੁੰਚਣ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ। ਆਸਾਰਾਮ ਬੁੱਧਵਾਰ ਸਵੇਰੇ ਲੱਗਭਗ 10 ਵਜੇ ਜੋਧਪੁਰ ਕੇਂਦਰੀ ਜੇਲ੍ਹ ਵਿਚ ਆਤਮਸਮਰਪਣ ਕਰਨ ਲਈ ਪਹੁੰਚਿਆ। ਇਸ ਤੋਂ ਪਹਿਲਾਂ ਉਸ ਨੇ ਭਗਤ ਕੀ ਕੋਠੀ ਸਥਿਤ ਆਰੋਗਿਅਮ ਹਸਪਤਾਲ ਵਿਚ ਰਾਤ ਬਿਤਾਈ।

ਇਹ ਵੀ ਪੜ੍ਹੋ : Karwa Chauth Moonrise: ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਾਣੋ ਕਿੰਨੇ ਵਜੇ ਨਿਕਲੇਗਾ ਚੰਨ, ਨੋਟ ਕਰੋ ਸਮਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News