ਇਕ ਦੂਜੇ ਦੇ ਹੋਏ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ, ਵਿਆਹ ਤੋਂ ਬਾਅਦ ਦੀ ਪਹਿਲੀ ਤਸਵੀਰ ਆਈ ਸਾਹਮਣੇ

09/25/2023 4:09:26 AM

ਬਾਲੀਵੁੱਡ ਡੈਸਕ : ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀ ਪਹਿਲੀ ਫੋਟੋ ਸਾਹਮਣੇ ਆਈ ਹੈ। ਵਿਆਹ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਝਲਕ ਦੇਖਣ ਲਈ ਹਰ ਕੋਈ ਬੇਤਾਬ ਸੀ। ਪਰਿਣੀਤੀ ਚੋਪੜਾ ਨੇ ਪਿੰਕ ਕਲਰ ਦੀ ਸਾੜ੍ਹੀ ਪਾਈ ਹੋਈ ਹੈ, ਜਦੋਂਕਿ ਰਾਘਵ ਬਲੈਕ ਸੂਟ ਵਿੱਚ ਹਨ।

ਇਹ ਵੀ ਪੜ੍ਹੋ : ਕੈਨੇਡਾ ਨਾਲ ਵਿਗੜਦੇ ਸਬੰਧਾਂ ਵਿਚਾਲੇ ਭਾਰਤ ਐਕਸ਼ਨ ਮੋਡ 'ਚ, ਖਾਲਿਸਤਾਨੀਆਂ ਦੇ ਰੱਦ ਹੋਣਗੇ OCI ਕਾਰਡ

PunjabKesari

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਇਕ ਦੂਜੇ ਦੇ ਹੋ ਗਏ ਹਨ। ਵਿਆਹ ਦੀਆਂ ਸਾਰੀਆਂ ਰਸਮਾਂ ਰਾਜਸਥਾਨ ਦੇ ਉਦੈਪੁਰ 'ਚ ਨਿਭਾਈਆਂ ਗਈਆਂ, ਜਿਸ ਵਿੱਚ ਕਰੀਬੀ ਲੋਕ ਹੀ ਸ਼ਾਮਲ ਹੋਏ। ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਸੀ। ਹੁਣ ਉਨ੍ਹਾਂ ਦੇ ਵਿਆਹ ਤੋਂ ਬਾਅਦ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪਰਿਣੀਤੀ ਅਤੇ ਰਾਘਵ ਦੇ ਵਿਆਹ 'ਚ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਨ ਦੀ ਮਨਾਹੀ ਸੀ। ਆਖਿਰਕਾਰ ਸਾਰਿਆਂ ਦੀ ਉਡੀਕ ਖ਼ਤਮ ਹੋ ਗਈ। ਵਿਆਹ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਦੋਵੇਂ ਸ਼ਾਨਦਾਰ ਲੱਗ ਰਹੇ ਹਨ। ਪਰਿਣੀਤੀ ਨੇ ਪਿੰਕ ਕਲਰ ਦੀ ਸਾੜ੍ਹੀ ਅਤੇ ਰਾਘਵ ਨੇ ਬਲੈਕ ਕਲਰ ਦਾ ਸੂਟ ਪਹਿਨਿਆ ਹੋਇਆ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਕਰੀਬੀ ਨੂੰ ਲਿਆ ਹਿਰਾਸਤ ’ਚ

 
 
 
 
 
 
 
 
 
 
 
 
 
 
 
 

A post shared by PARIZAADI ANAGHA❤️🧿 (@parineetichopralife)

ਵਿਆਹ ਤੋਂ ਬਾਅਦ ਪਾਰਟੀ ਦਾ ਹੋਇਆ ਆਯੋਜਨ

ਪਰਿਣੀਤੀ ਅਤੇ ਰਾਘਵ ਨੇ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਡ੍ਰੀਮ ਵੈਡਿੰਗ ਕੀਤੀ। ਸਾਰਿਆਂ ਨੇ ਉਨ੍ਹਾਂ ਨੂੰ ਜ਼ਿੰਦਗੀ ਦੀ ਇਸ ਨਵੀਂ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਵਿਆਹ ਤੋਂ ਬਾਅਦ ਉਨ੍ਹਾਂ ਨੇ ਰਾਤ ਨੂੰ ਪਾਰਟੀ ਦਾ ਆਯੋਜਨ ਕੀਤਾ। ਪਾਰਟੀ ਦਾ ਥੀਮ ਬਲੈਕ ਐਂਡ ਵ੍ਹਾਈਟ ਹੈ। ਵਿਆਹ 'ਚ ਪਰਿਣੀਤੀ ਦੀ ਤਰਫੋਂ ਪਹੁੰਚੀਆਂ ਮਸ਼ਹੂਰ ਹਸਤੀਆਂ 'ਚ ਸਾਨੀਆ ਮਿਰਜ਼ਾ ਅਤੇ ਮਨੀਸ਼ ਮਲਹੋਤਰਾ ਸ਼ਾਮਲ ਹਨ। ਰਾਘਵ ਦੇ ਵਿਆਹ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼ਿਵ ਸੈਨਾ ਦੇ ਆਦਿਤਿਆ ਠਾਕਰੇ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ 'ਚ 2 ਕੁੜੀਆਂ ਦੇ ਵਿਆਹ ਕਰਵਾਉਣ ਦਾ ਭਖਿਆ ਮਾਮਲਾ, ਕਮੇਟੀ ਮੈਂਬਰਾਂ SGPC ਨੂੰ ਕਹੀ ਇਹ ਗੱਲ

PunjabKesari

ਨਹੀਂ ਪਹੁੰਚੇ ਪ੍ਰਿਅੰਕਾ ਅਤੇ ਨਿਕ ਜੋਨਸ

ਪਰਿਣੀਤੀ ਦੀ ਚਚੇਰੀ ਭੈਣ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਵਿਆਹ ਵਿੱਚ ਨਹੀਂ ਆਏ। ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਵਿਆਹ ਦੇ ਹਰ ਫੰਕਸ਼ਨ 'ਚ ਨਜ਼ਰ ਆਈ। ਉਨ੍ਹਾਂ ਦਿੱਲੀ 'ਚ ਸੰਗੀਤ ਵੀ ਅਟੈਂਡ ਕੀਤਾ ਸੀ। ਇਸ ਤੋਂ ਬਾਅਦ ਉਹ ਵਿਆਹ ਲਈ ਉਦੈਪੁਰ ਪਹੁੰਚੀ। ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਪਰਿਣੀਤੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News