ਸੰਸਦ ਦੀਆਂ ਪੌੜ੍ਹੀਆਂ ''ਤੇ ਅਚਾਨਕ ਫਿਸਲੇ ਸ਼ਸ਼ੀ ਥਰੂਰ, ਅਖਿਲੇਸ਼ ਯਾਦਵ ਨੇ ਇੰਝ ਬਚਾਇਆ
Wednesday, Feb 04, 2026 - 01:56 PM (IST)
ਨਵੀਂ ਦਿੱਲੀ: ਦਿੱਲੀ ਵਿਖੇ ਸੰਸਦ ਕੰਪਲੈਕਸ ਦੇ ਬਾਹਰ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਸ਼ਸ਼ੀ ਥਰੂਰ ਦਾ ਪੈਰ ਅਚਾਨਕ ਸੀੜ੍ਹੀਆਂ ਤੋਂ ਫਿਸਲ ਗਿਆ। ਇਸ ਦੌਰਾਨ ਕੋਲ ਖੜ੍ਹੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਫੁਰਤੀ ਦਿਖਾਉਂਦੇ ਹੋਏ ਉਨ੍ਹਾਂ ਨੂੰ ਸੰਭਾਲ ਲਿਆ, ਜਿਸ ਨਾਲ ਉਹ ਹੇਠਾਂ ਡਿੱਗਣ ਤੋਂ ਵਾਲ-ਵਾਲ ਬਚ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨਾਲ ਹੋਈ ਬਹਿਸ ਮਗਰੋਂ ਰਵਨੀਤ ਬਿੱਟੂ ਨੇ ਦਿੱਤਾ ਵੱਡਾ ਬਿਆਨ (ਵੀਡੀਓ)
ਜਾਣਕਾਰੀ ਮੁਤਾਬਕ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਫੋਨ 'ਤੇ ਗੱਲ ਕਰਦੇ ਹੋਏ ਸੰਸਦ ਦੀਆਂ ਪੌੜ੍ਹੀਆਂ ਤੋਂ ਹੇਠਾਂ ਆ ਰਹੇ ਸਨ। ਫੋਨ 'ਤੇ ਰੁੱਝੇ ਹੋਣ ਕਾਰਨ ਇਸ ਦੌਰਾਨ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਪੈਰ ਫਿਸਲਣ ਕਾਰਨ ਉਹ ਲੜਖੜਾ ਗਏ। ਅਖਿਲੇਸ਼ ਯਾਦਵ ਉਸ ਸਮੇਂ ਥਰੂਰ ਦੇ ਬਿਲਕੁਲ ਕੋਲ ਖੜ੍ਹੇ ਸਨ। ਜਿਵੇਂ ਹੀ ਉਨ੍ਹਾਂ ਨੇ ਥਰੂਰ ਦਾ ਸੰਤੁਲਨ ਵਿਗੜਦੇ ਦੇਖਿਆ, ਉਨ੍ਹਾਂ ਨੇ ਤੁਰੰਤ ਅੱਗੇ ਵਧ ਕੇ ਉਨ੍ਹਾਂ ਨੂੰ ਮਜ਼ਬੂਤੀ ਨਾਲ ਫੜ੍ਹ ਲਿਆ। ਅਖਿਲੇਸ਼ ਦੀ ਇਸ ਫੁਰਤੀ ਕਾਰਨ ਥਰੂਰ ਜ਼ਮੀਨ 'ਤੇ ਡਿੱਗਣ ਤੋਂ ਬਚ ਗਏ। ਇਸ ਦੌਰਾਨ ਰਾਹਤ ਦੀ ਗੱਲ ਇਹ ਰਹੀ ਕਿ ਸ਼ਸ਼ੀ ਥਰੂਰ ਨੂੰ ਕੋਈ ਸੱਟ ਨਹੀਂ ਲੱਗੀ। ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਹੋਰ ਸੰਸਦ ਮੈਂਬਰਾਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਵੀ ਉਨ੍ਹਾਂ ਦਾ ਹਾਲ-ਚਾਲ ਜਾਣਿਆ।
ਇਹ ਵੀ ਪੜ੍ਹੋ : ਪੁਰਾਣਾ ਯਾਰ...ਹੁਣ ਗੱਦਾਰ! ਸੰਸਦ ਕੰਪਲੈਕਸ ਦੇ ਬਾਹਰ ਰਾਹੁਲ ਗਾਂਧੀ-ਰਵਨੀਤ ਬਿੱਟੂ ਦੀ ਤਿੱਖੀ ਬਹਿਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
