ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਵਿਸ਼ੇਸ਼ ਸੈਸ਼ਨ, ਸਰਕਾਰ ਨੇ ਦੱਸਿਆ ਏਜੰਡਾ

Monday, Sep 18, 2023 - 09:38 AM (IST)

ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਵਿਸ਼ੇਸ਼ ਸੈਸ਼ਨ, ਸਰਕਾਰ ਨੇ ਦੱਸਿਆ ਏਜੰਡਾ

ਨੈਸ਼ਨਲ ਡੈਸਕ : ਸੰਸਦ ਦੇ 5 ਦਿਨਾਂ ਸੈਸ਼ਨ ਦੀ ਸ਼ੁਰੂਆਤ ਸੋਮਵਾਰ ਤੋਂ ਹੋਵੇਗੀ। ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਗੱਲ ਨੂੰ ਲੈ ਕੇ ਚਰਚਾ ਜ਼ੋਰਾਂ 'ਤੇ ਹੈ ਕਿ ਕੀ ਸਰਕਾਰ ਇਸ ਦੌਰਾਨ ਕੁੱਝ ਹੈਰਾਨੀਜਨਕ ਚੀਜ਼ਾਂ ਪੇਸ਼ ਕਰੇਗੀ। ਸੈਸ਼ਨ 'ਚ ਸੰਸਦ ਦੇ 75 ਸਾਲ ਦੇ ਸਫ਼ਰ 'ਤੇ ਚਰਚਾ ਅਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸਣੇ 4 ਬਿੱਲਾਂ 'ਤੇ ਵਿਚਾਰ ਚਰਚਾ ਕੀਤੇ ਜਾਣ ਦਾ ਪ੍ਰਸਤਾਵ ਹੈ।

ਇਹ ਵੀ ਪੜ੍ਹੋ : ਖੰਨਾ 'ਚ ਰਿਟਾਇਰਡ ASI ਨੇ ਪ੍ਰੇਮਿਕਾ ਨਾਲ ਹੋਟਲ 'ਚ ਪੀਤੀ ਬੀਅਰ, ਬਣਾਏ ਸਰੀਰਕ ਸਬੰਧ, ਫਿਰ ਕਾਂਡ ਕਰਕੇ ਦੌੜਿਆ

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਐਤਵਾਰ ਸਵੇਰੇ ਨਵੇਂ ਸੰਸਦ ਭਵਨ 'ਚ ਰਾਸ਼ਟਰੀ ਝੰਡਾ ਲਹਿਰਾਇਆ। ਸੋਮਵਾਰ ਨੂੰ ਸ਼ੁਰੂ ਹੋ ਰਹੇ ਸੈਸ਼ਨ ਨੂੰ ਬੁਲਾਏ ਜਾਣ ਦੇ ਸਮੇਂ ਨੇ ਵੀ ਹੈਰਾਨ ਕੀਤਾ ਹੈ। ਹਾਲਾਂਕਿ ਸੈਸ਼ਨ ਲਈ ਸੂਚੀਬੱਧ ਏਜੰਡੇ ਦਾ ਇਕ ਮੁੱਖ ਵਿਸ਼ਾ ਸੰਵਿਧਾਨ ਸਭਾ 'ਚ ਸ਼ੁਰੂ ਹੋਈ ਸੰਸਦ ਦੀ 75 ਸਾਲ ਦੀ ਯਾਤਰਾ 'ਤੇ ਵਿਸ਼ੇਸ਼ ਚਰਚਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਜੇਕਰ ਸਰਕਾਰੀ ਬੱਸਾਂ 'ਚ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਇਹ ਖ਼ਬਰ

ਸਰਕਾਰ ਨੂੰ ਸੰਸਦ 'ਚ ਕੁੱਝ ਨਵੇਂ ਕਾਨੂੰਨ ਜਾਂ ਵਿਸ਼ੇ ਪੇਸ਼ ਕਰਨ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ, ਜੋ ਜ਼ਰੂਰੀ ਨਹੀਂ ਹੈ ਕਿ ਸੂਚੀਬੱਧ ਏਜੰਡੇ ਦਾ ਹਿੱਸਾ ਹੋਵੇ। ਕਿਸੇ ਸੰਭਾਵਿਤ ਨਵੇਂ ਕਾਨੂੰਨ 'ਤੇ ਕੋਈ ਅਧਿਕਾਰਿਤ ਬਿਆਨ ਨਹੀਂ ਆਇਆ ਹੈ ਪਰ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ 'ਚ ਔਰਤਾਂ ਲਈ ਰਾਖਵਾਂਕਰਨ ਯਕੀਨੀ ਕਰਨ ਵਾਲੇ ਬਿੱਲ ਬਾਰੇ ਚਰਚਾ ਜ਼ੋਰਾਂ 'ਤੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News