ਕੱਲ ਤੋਂ ਸ਼ੁਰੂ ਹੋਵੇਗਾ ਸੰਸਦ ਸੈਸ਼ਨ, ਲੋਕ ਸਭਾ 'ਚ ਹੁਣ ਤੱਕ ਤੈਅ ਨਹੀਂ ਕਾਂਗਰਸ ਦਾ ਨੇਤਾ

06/16/2019 11:12:45 PM

ਨਵੀਂ ਦਿੱਲੀ - ਕਾਂਗਰਸ ਨੇ ਅਜੇ ਤੱਕ ਫੈਸਲਾ ਨਹੀਂ ਕੀਤਾ ਹੈ ਕਿ ਲੋਕ ਸਭਾ 'ਚ ਪਾਰਟੀ ਦੇ ਨੇਤਾ ਕਿਸ ਨੂੰ ਐਲਾਨਿਆ ਜਾਵੇ। ਇਹ ਮੁੱਦਾ ਹੁਣ ਤੱਕ ਪਾਰਟੀ ਦੇ ਅਗਵਾਈ ਕਰਨ ਵਾਲੇ ਕੋਲ ਲੰਬਿਤ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੰਸਦ ਦਾ ਸ਼ੈਸ਼ਨ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਅਜਿਹੇ 'ਚ ਜਿੱਥੋਂ ਤੱਕ ਸਦਨ 'ਚ ਵਿਰੋਧੀ ਦਲਾਂ ਵਿਚਾਲੇ ਇਕਰਾਰ ਸਥਾਪਿਤ ਕਰਨ ਦੀ ਗੱਲ ਕਹੀ ਹੈ।
ਦਰਅਸਲ ਅਹਿਮ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ 'ਤੇ ਚਰਚਾ ਲਈ ਉਸ ਦੀ ਬੈਠਕ ਨਹੀਂ ਹੋਈ ਹੈ। ਨਾਲ ਹੀ ਇਸ ਬਾਰੇ 'ਚ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ ਕਿ ਵਿਰੋਧੀ ਦਲਾਂ ਦੀ ਇਸ ਤਰ੍ਹਾਂ ਦੀ ਬੈਠਕ ਕਦੋਂ ਹੋਵੇਗੀ। ਕਾਂਗਰਸ ਦੇ ਇਕ ਨੇਤਾ ਨੇ ਆਖਿਆ ਕਿ ਜ਼ਿਆਦਾਤਰ ਵਿਰੋਧੀ ਦਲਾਂ ਨੂੰ ਲੋਕ ਸਭਾ 'ਚ ਆਪਣੇ ਨੇਤਾ ਨੂੰ ਲੈ ਕੇ ਫੈਸਲਾ ਅਜੇ ਬਾਕੀ ਹੈ ਅਤੇ ਇਨਾਂ ਪ੍ਰਕਿਰਿਆਵਾਂ ਦੇ ਪੂਰੇ ਹੋਣ ਤੋਂ ਬਾਅਦ ਇਕ ਬੈਠਕ ਆਯੋਜਿਤ ਕੀਤੀ ਜਾਵੇਗੀ। ਖੁਦ ਕਾਂਗਰਸ ਨੇ ਵੀ ਇਸ ਬਾਰੇ 'ਚ ਫੈਸਲਾ ਨਹੀਂ ਕੀਤਾ ਹੈ ਕਿ ਉਹ ਲੋਕ ਸਭਾ 'ਚ ਆਪਣਾ ਨੇਤਾ ਕਿਸ ਨੂੰ ਨਿਯੁਕਤ ਕਰੇਗੀ।
ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਆਖਿਆ ਕਿ ਇਸ ਬਾਰੇ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ ਅਤੇ ਇਹ ਮੁੱਦਾ ਅਗਵਾਈ ਕਰਨ ਵਾਲਿਆਂ ਕੋਲ ਹੁਣ ਤੱਕ ਲੰਬਿਤ ਹੈ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੇ ਨਾਲ ਪੱਛਮੀ ਬੰਗਾਲ ਦੇ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਅਤੇ ਕੇਰਲ ਤੋਂ ਪਾਰਟੀ ਦੇ ਨੇਤਾ ਕੇ. ਸੁਰੇਸ਼ ਐਤਵਾਰ ਨੂੰ ਬੈਠਕ 'ਚ ਸ਼ਾਮਲ ਹੋਏ। ਇਸ ਤੋਂ ਇਹ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਇਨਾਂ ਦੋਹਾਂ ਨੇਤਾਵਾਂ 'ਚੋਂ ਇਕ ਨੂੰ ਲੋਕ ਸਭਾ 'ਚ ਕਾਂਗਰਸ ਦਾ ਨੇਤਾ ਬਣਾਇਆ ਜਾ ਸਕਦਾ ਹੈ।


Khushdeep Jassi

Content Editor

Related News