‘ਭਾਰਤੀ ਵਾਯੂਯਾਨ ਬਿੱਲ’ ’ਤੇ ਸੰਸਦ ਦੀ ਮੋਹਰ

Thursday, Dec 05, 2024 - 11:46 PM (IST)

‘ਭਾਰਤੀ ਵਾਯੂਯਾਨ ਬਿੱਲ’ ’ਤੇ ਸੰਸਦ ਦੀ ਮੋਹਰ

ਨਵੀਂ ਦਿੱਲੀ, (ਯੂ. ਐੱਨ. ਆਈ.)- ਰਾਜ ਸਭਾ ਨੇ ਵੀਰਵਾਰ ਨੂੰ ‘ਭਾਰਤੀ ਵਾਯੂਯਾਨ ਬਿੱਲ 2024’ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਇਸ ਦੇ ਨਾਲ ਇਸ ’ਤੇ ਸੰਸਦ ਦੀ ਮੋਹਰ ਲੱਗ ਗਈ। ਲੋਕ ਸਭਾ ਇਸ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ।

ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਸਦਨ ’ਚ ‘ਭਾਰਤੀ ਵਾਯੂਯਾਨ ਬਿੱਲ 2024’ ’ਤੇ 2 ਦਿਨਾਂ ’ਚ ਲੱਗਭਗ 6 ਘੰਟੇ ਤੱਕ ਚੱਲੀ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਿੱਲ ਦਾ ਨਾਂ ਭਾਰਤੀ ਭਾਸ਼ਾਵਾਂ ਮੁਤਾਬਕ ਹੈ। ਦੇਸ਼ ’ਚ ਹਵਾਬਾਜ਼ੀ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ’ਚ ਨਵੇਂ ਹਵਾਈ ਅੱਡੇ ਬਣਾਏ ਜਾ ਰਹੇ ਹਨ। ਇਹ ਬਿੱਲ ਇੰਡੀਅਨ ਏਅਰਕ੍ਰਾਫਟ ਐਕਟ 1934 ਦੀ ਥਾਂ ਲਵੇਗਾ।

ਨਾਇਡੂ ਨੇ ਕਿਹਾ ਕਿ ਉਡਾਣ ਯੋਜਨਾ ਦੇਸ਼ ’ਚ ਸ਼ਹਿਰੀ ਹਵਾਬਾਜ਼ੀ ਖੇਤਰ ਦੇ ਪਰਿਦ੍ਰਿਸ਼ ’ਚ ਵੱਡੀ ਤਬਦੀਲੀ ਲਿਆ ਰਹੀ ਹੈ। ਦੇਸ਼ ਦੀ ਹਵਾਬਾਜ਼ੀ ਨੂੰ ਅੰਤਰਰਾਸ਼ਟਰੀ ਪ੍ਰਣਾਲੀਆਂ ਦੇ ਅਨੁਕੂਲ ਬਣਾਉਣ ਦੀ ਲੋੜ ਹੈ, ਇਸ ਲਈ ਇਹ ਬਿੱਲ ਲਿਆਂਦਾ ਗਿਆ ਹੈ। ਬਿੱਲ ’ਚ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤਾਂ ਦਾ ਧਿਆਨ ਰੱਖਿਆ ਗਿਆ ਹੈ। ਇਸ ’ਚ ਯਾਤਰੀਆਂ ਦੀ ਨਿੱਜਤਾ ਨੂੰ ਬਣਾਈ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ।


author

Rakesh

Content Editor

Related News