ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ 33 ਕਰਨ ਬਾਰੇ ਬਿੱਲ ਨੂੰ ਸੰਸਦ ਨੇ ਦਿੱਤੀ ਪ੍ਰਵਾਨਗੀ

Wednesday, Aug 07, 2019 - 06:35 PM (IST)

ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ 33 ਕਰਨ ਬਾਰੇ ਬਿੱਲ ਨੂੰ ਸੰਸਦ ਨੇ ਦਿੱਤੀ ਪ੍ਰਵਾਨਗੀ

ਨਵੀਂ ਦਿੱਲੀ–ਸੰਸਦ ਨੇ ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ 30 ਤੋਂ ਵਧਾ ਕੇ 33 ਕੀਤੇ ਜਾਣ ਦੀ ਵਿਵਸਥਾ ਵਾਲੇ ਇਕ ਅਹਿਮ ਬਿੱਲ ਨੂੰ ਅੱਜ ਭਾਵ ਬੁੱਧਵਾਰ ਆਪਣੀ ਪ੍ਰਵਾਨਗੀ ਪ੍ਰਦਾਨ ਕਰ ਦਿੱਤੀ। ਰਾਜ ਸਭਾ ਨੇ ਸੈਸ਼ਨ ਦੇ ਆਖਰੀ ਦਿਨ ਸੁਪਰੀਮ ਕੋਰਟ (ਜੱਜਾਂ ਦੀ ਗਿਣਤੀ) ਸੋਧ ਬਿੱਲ 2019 ਨੂੰ ਬਿਨਾਂ ਚਰਚਾ ਤੋਂ ਲੋਕ ਸਭਾ ਨੂੰ ਵਾਪਸ ਭੇਜ ਦਿੱਤਾ। ਲੋਕ ਸਭਾ ਪਹਿਲਾਂ ਹੀ ਇਸ ਨੂੰ ਪਾਸ ਕਰ ਚੁੱਕੀ ਹੈ। ਹੁਣ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵੱਧ ਕੇ ਤਿੰਨ ਹੋ ਜਾਵੇਗੀ।

ਰਾਜ ਸਭਾ 'ਚ ਸਭਾਪਤੀ ਐੱਮ. ਵੈਂਕਈਆ ਨਾਇਡੂ ਨੇ ਇਸ ਬਿੱਲ 'ਤੇ ਚਰਚਾ ਦਾ ਪ੍ਰਸਤਾਵ ਰੱਖਦੇ ਸਮੇਂ ਸਦਨ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਇਹ ਬਿੱਲ ਧਨ ਬਿੱਲ ਹੈ। ਇਸ ਲਈ ਜੇਕਰ ਉੱਚ ਸਦਨ 'ਤੇ ਚਰਚਾ ਨਹੀਂ ਵੀ ਕਰੇਗਾ ਤਾਂ ਵੀ ਇਹ ਆਪਣੇ ਆਪ ਪਾਸ ਹੋ ਜਾਵੇਗਾ। ਲੋਕ ਸਭਾ ਪ੍ਰਧਾਨ ਨੇ ਇਸ ਬਿੱਲ ਨੂੰ ਧਨ ਬਿੱਲ ਐਲਾਨ ਕੀਤਾ ਸੀ।

ਚੇਅਰਮੈਨ ਨਾਇਡੂ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ ਵੱਲੋਂ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਸਵਰਗੀ ਨੇਤਾ ਦੇ ਸਨਮਾਨ 'ਚ ਸਾਨੂੰ ਇਸ ਬਿੱਲ ਨੂੰ ਬਿਨਾਂ ਕਿਸੇ ਵਿਵਾਦ ਦੇ ਪਾਸ ਕਰਨਾ ਚਾਹੀਦਾ ਹੈ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਸਦਨ ਦਾ ਧਿਆਨ ਇਸ ਵੱਲ ਦਿਵਾਇਆ ਕਿ ਇਹ ਛੋਟਾ ਜਿਹਾ ਬਿੱਲ ਹੈ ਜਿਸ 'ਚ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 30 ਤੋਂ ਵਧਾ ਕੇ 33 ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।


author

Iqbalkaur

Content Editor

Related News