ਸੰਸਦ ''ਚ ਵਾਇਨਾਡ ਦਾ ਇਕ ਨਹੀਂ, 2 ਸੰਸਦ ਮੈਂਬਰ ਹੋਣਗੇ : ਰਾਹੁਲ ਗਾਂਧੀ
Wednesday, Oct 23, 2024 - 04:44 PM (IST)
ਵਾਇਨਾਡ (ਭਾਸ਼ਾ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਵਾਇਨਾਡ ਤੋਂ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਦੇ ਚੁਣੇ ਜਾਣ ਤੋਂ ਬਾਅਦ ਇਹ ਦੇਸ਼ ਦਾ ਇਕਲੌਤਾ ਹਲਕਾ ਹੋਵੇਗਾ ਜਿਸ ਵਿਚ ਇਕ ਨਹੀਂ ਸਗੋਂ ਦੋ ਸੰਸਦ ਮੈਂਬਰ ਹੋਣਗੇ। ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਉਹ ਵਾਇਨਾਡ ਤੋਂ ਅਣਅਧਿਕਾਰਤ ਸੰਸਦ ਮੈਂਬਰ ਬਣੇ ਰਹਿਣਗੇ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਵਾਇਨਾਡ ਤੋਂ ਅਧਿਕਾਰਤ ਸੰਸਦ ਮੈਂਬਰ ਹੋਵੇਗੀ, ਜਦਕਿ ਉਹ ਗੈਰ-ਸਰਕਾਰੀ ਸੰਸਦ ਮੈਂਬਰ ਹੋਣਗੇ। ਪ੍ਰਿਯੰਕਾ ਗਾਂਧੀ ਦੀ ਨਾਮਜ਼ਦਗੀ ਦੇ ਮੱਦੇਨਜ਼ਰ ਰੋਡ ਸ਼ੋਅ ਤੋਂ ਬਾਅਦ ਕਲਪੇਟਾ 'ਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਇਕ ਸੰਸਦ ਦਾ ਅਧਿਕਾਰਤ ਮੈਂਬਰ ਹੈ ਅਤੇ ਦੂਜਾ ਸੰਸਦ ਦਾ ਗੈਰ-ਸਰਕਾਰੀ ਮੈਂਬਰ ਹੈ। ਦੋਵੇਂ ਵਾਇਨਾਡ ਦੇ ਲੋਕਾਂ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਗੇ।'' ਸਾਲ 2019 ਤੋਂ 2024 ਤੱਕ ਵਾਇਨਾਡ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਰਾਹੁਲ ਗਾਂਧੀ ਨੇ ਕਿਹਾ ਕਿ ਜਿਵੇਂ ਜ਼ਿਲ੍ਹੇ ਦੇ ਲੋਕਾਂ ਨੇ ਉਨ੍ਹਾਂ ਦੀ ਸੁਰੱਖਿਆ ਕੀਤੀ ਅਤੇ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਧਿਆਨ ਰੱਖਿਆ, ਜਦੋਂ ਉਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਸੀ, ਵੈਸੇ ਹੀ ਉਨ੍ਹਾਂ ਨੂੰ ਉਨ੍ਹਾਂ ਦੀ ਭੈਣ ਦਾ ਵੀ ਧਿਆਨ ਰੱਖਣਾ ਚਾਹੀਦਾ।
ਉਨ੍ਹਾਂ ਕਿਹਾ,''ਮੇਰੇ ਹੱਥਾਂ 'ਚ ਜੋ ਰੱਖੜੀ ਹੈ, ਉਹ ਮੇਰੀ ਭੈਣ ਨੇ ਪਹਿਨਾਈ ਹੈ। ਜਦੋਂ ਤੱਕ ਉਹ ਟੁੱ ਨਾ ਜਾਵੇ, ਮੈਂ ਉਸ ਨੂੰ ਨਹੀਂ ਉਤਾਰਦਾ। ਇਹ ਇਕ ਭਰਾ ਵਲੋਂ ਆਪਣੀ ਭੈਣ ਦੀ ਰੱਖਿਆ ਕਰਨ ਦਾ ਪ੍ਰਤੀਕ ਹੈ। ਇਸ ਲਈ ਮੈਂ ਵਾਇਨਾਡ ਦੇ ਲੋਕਾਂ ਤੋਂ ਮੇਰੀ ਭੈਣ ਦਾ ਧਿਆਨ ਰੱਖਣ ਅਤੇ ਰੱਖਿਆ ਕਰਨ ਦੀ ਅਪੀਲ ਕਰਦਾ ਹਾਂ। ਉਹ ਆਪਣੀ ਪੂਰੀ ਊਰਜਾ ਵਾਇਨਾਡ ਦੀਆਂ ਸਮੱਸਿਆਵਾਂ 'ਚ ਅਤੇ ਤੁਹਾਡੀ ਰੱਖਇਆ 'ਚ ਲਗਾ ਦੇਵੇਗੀ।'' ਉਨ੍ਹਾਂ ਅੱਗੇ ਕਿਹਾ ਕਿ ਵਾਇਨਾਡ ਤੋਂ 'ਅਣ-ਅਧਿਕਾਰਤ ਸੰਸਦ ਮੈਂਬਰ' ਹੋਣ ਦੇ ਨਾਤੇ ਉਹ ਇੱਥੇ ਆਉਂਦੇ ਰਹਿਣਗੇ ਅਤੇ ਲੋਕਾਂ ਨੂੰ ਹੋ ਰਹੀਆਂ ਸਮੱਸਿਆਵਾਂ ਦੇ ਹੱਲ ਨੂੰ ਲੈ ਕੇ ਦਖ਼ਲਅੰਦਾਜੀ ਕਰਨਗੇ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਉਹ ਆਪਣੀ ਭੈਣ ਨੂੰ ਇਕ ਜਾਂ 2 ਸ਼ਬਦਾਂ 'ਚ ਪਰਿਭਾਸ਼ਿਤ ਕਰ ਸਕਦੇ ਹਨ। ਉਨ੍ਹਾਂ ਦਾ ਕਹਿਣਾ ਸੀ,''ਜਦੋਂ ਸਾਡੇ ਪਿਤਾ ਦੀ ਮੌਤ ਹੋ ਗਈ ਤਾਂ ਉਨ੍ਹਾਂ ਨੇ ਮੇਰੀ ਨੂੰ ਸੰਭਾਲਿਆ, ਉਨ੍ਹਾਂ ਦੀ ਦੇਖਭਾਲ ਕੀਤੀ। ਮੇਰੀ ਮਾਂ ਨੇ ਸਭ ਕੁਝ ਗੁਆ ਦਿੱਤਾ, ਮੇਰੀ ਭੈਣ ਨੇ ਸਭ ਕੁਝ ਗੁਆ ਦਿੱਤਾ ਪਰ ਜਿਸ ਵਿਅਕਤੀ ਨੇ ਮੇਰੀ ਮਾਂ ਦੀ ਦੇਖਭਾਲ ਕੀਤੀ ਉਹ ਮੇਰੀ ਭੈਣ ਸੀ। ਮੈਨੂੰ ਭਰੋਸਾ ਹੈ ਕਿ ਮੇਰੀ ਭੈਣ ਆਪਣੇ ਪਰਿਵਾਰ ਲਈ ਕੁਝ ਵੀ ਤਿਆਗ ਕਰਨ ਨੂੰ ਤਿਆਰ ਹੈ। ਉਹ ਵਾਇਨਾਡ ਦੇ ਲੋਕਾਂ ਨੂੰ ਆਪਣੇ ਪਰਿਵਾਰ ਦੇ ਰੂਪ 'ਚ ਮੰਨਦੀ ਹੈ।'' ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਵਾਇਨਾਡ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰ ਕੇ ਆਪਣੀ ਚੋਣ ਪਾਰੀ ਦੀ ਸ਼ੁਰੂਆਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8