ਮਾਪਿਆ ਦੀ ਸ਼ਰਮਸਾਰ ਹਰਕਤ: 20,000 ਰੁਪਏ ''ਚ ਵੇਚ ਦਿੱਤੀ 28 ਦਿਨਾਂ ਦੀ ਧੀ, ਵਜ੍ਹਾ ਕਰੇਗੀ ਹੈਰਾਨ
Tuesday, Jul 29, 2025 - 02:16 PM (IST)

ਨੈਸ਼ਨਲ ਡੈਸਕ : ਓਡੀਸ਼ਾ ਦੇ ਬੋਲਾਂਗੀਰ ਜ਼ਿਲ੍ਹੇ ਦੇ ਬਾਗਡੇਰਾ ਪਿੰਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਗਰੀਬ ਜੋੜੇ ਨੀਲਾ ਅਤੇ ਕਨਕ ਰਾਣਾ ਨੇ ਕਥਿਤ ਤੌਰ 'ਤੇ ਆਪਣੀ 28 ਦਿਨਾਂ ਦੀ ਨਵਜੰਮੀ ਧੀ ਨੂੰ 20,000 ਰੁਪਏ ਵਿੱਚ ਵੇਚ ਦਿੱਤਾ। ਇਹ ਘਟਨਾ ਇੱਕ ਵਾਰ ਫਿਰ ਦੇਸ਼ ਵਿੱਚ ਗਰੀਬੀ ਅਤੇ ਬੱਚਿਆਂ ਦੀ ਤਸਕਰੀ ਦੇ ਗੰਭੀਰ ਮੁੱਦਿਆਂ ਨੂੰ ਉਜਾਗਰ ਕਰਦੀ ਹੈ।
ਇਹ ਵੀ ਪੜ੍ਹੋ - ਹੋਮ ਗਾਰਡ ਭਰਤੀ ਦੌੜ 'ਚ ਬੇਹੋਸ਼ ਹੋਈ ਔਰਤ, ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ 'ਚ ਹੋਇਆ ਸਮੂਹਿਕ ਬਲਾਤਕਾਰ
ਦੱਸ ਦੇਈਏ ਕਿ ਨੀਲਾ ਅਤੇ ਕਨਕ ਰਾਣਾ ਦਾ ਇਹ ਦੂਜਾ ਵਿਆਹ ਸੀ। ਨੀਲਾ ਦੇ ਪਹਿਲੇ ਵਿਆਹ ਤੋਂ ਤਿੰਨ ਧੀਆਂ ਸਨ ਅਤੇ ਕਨਕ ਦੇ ਪਿਛਲੇ ਵਿਆਹ ਤੋਂ ਵੀ ਇੱਕ ਧੀ ਸੀ। ਪਹਿਲਾਂ ਤੋਂ ਹੀ ਚਾਰ ਧੀਆਂ ਹੋਣ ਕਰਕੇ ਜੋੜੇ ਲਈ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ। ਘਰ ਵਿੱਚ ਖਾਣ-ਪੀਣ ਦੀ ਘਾਟ ਸੀ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਦਾ ਬੋਝ ਦਿਨੋ-ਦਿਨ ਵਧਦਾ ਜਾ ਰਿਹਾ ਸੀ। ਇਸ ਗੰਭੀਰ ਵਿੱਤੀ ਸੰਕਟ ਕਾਰਨ ਉਨ੍ਹਾਂ ਨੇ ਆਪਣੀ ਨਵਜੰਮੀ ਧੀ ਨੂੰ 20,000 ਰੁਪਏ ਵਿੱਚ ਗੁਆਂਢੀ ਬਾਰਗੜ੍ਹ ਜ਼ਿਲ੍ਹੇ ਦੇ ਪੈਕਮਾਲ ਖੇਤਰ ਵਿੱਚ ਰਹਿਣ ਵਾਲੇ ਇੱਕ ਜੋੜੇ ਨੂੰ ਸੌਂਪ ਦਿੱਤਾ।
ਇਹ ਵੀ ਪੜ੍ਹੋ - Love marriage ਦਾ ਖੌਫਨਾਕ ਅੰਤ: ਗਰਭਵਤੀ ਪਤਨੀ ਨੂੰ ਮਾਰ ਲਾਸ਼ ਕੋਲ ਬੈਠ ਪੀਤੀ ਸ਼ਰਾਬ, ਖਾਧੀ ਅੰਡੇ ਦੀ ਭੁਰਜੀ
ਇਸ ਸਨਸਨੀਖੇਜ਼ ਮਾਮਲੇ ਦੀ ਖ਼ਬਰ ਜਦੋਂ ਪੁਲਸ ਤੱਕ ਪਹੁੰਚੀ ਤਾਂ ਉਹ ਤੁਰੰਤ ਹਰਕਤ ਵਿੱਚ ਆ ਗਏ। ਟਿਟਲਾਗੜ੍ਹ ਸਬ-ਡਿਵੀਜ਼ਨਲ ਪੁਲਸ ਅਧਿਕਾਰੀ (SDPO) ਕਲਿਆਣ ਬੇਹਰਾ ਨੇ ਕਿਹਾ ਕਿ ਲੜਕੀ ਨੂੰ ਪੈਕਮਾਲ ਦੇ ਇੱਕ ਘਰ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਲੜਕੀ ਨੂੰ ਤੁਰੰਤ ਬਾਲ ਭਲਾਈ ਕਮੇਟੀ (CWC) ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਉਸਦੀ ਸਹੀ ਦੇਖਭਾਲ ਕੀਤੀ ਜਾ ਰਹੀ ਹੈ। ਕਲਿਆਣ ਬੇਹਰਾ ਨੇ ਇਹ ਵੀ ਕਿਹਾ, "ਅਸੀਂ ਲੜਕੀ ਨੂੰ ਸੁਰੱਖਿਅਤ ਬਚਾ ਲਿਆ ਹੈ ਪਰ ਅਜੇ ਤੱਕ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਇਸ ਲਈ ਕੋਈ ਗ੍ਰਿਫ਼ਤਾਰੀ ਨਹੀਂ ਹੋਈ।" ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ - '2 ਘੰਟੇ ਬਾਅਦ ਉਡਾ ਦੇਵਾਂਗੇ CM ਦਫ਼ਤਰ ਤੇ ਜੈਪੁਰ ਏਅਰਪੋਰਟ', ਅਲਰਟ 'ਤੇ ਸੁਰੱਖਿਆ ਏਜੰਸੀਆਂ
ਜਦੋਂ ਨੀਲਾ ਅਤੇ ਕਨਕ ਨੂੰ ਉਹਨਾਂ ਦੀ ਬੱਚੀ ਦੇ ਵੇਚਣ ਬਾਰੇ ਪੁੱਛਿਆ ਤਾਂ ਨੀਲਾ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਅਸੀਂ ਉਸ ਨੂੰ ਵੇਚਿਆ ਨਹੀਂ। ਅਸੀਂ ਚਾਹੁੰਦੇ ਹਾਂ ਕਿ ਉਸ ਦੀ ਪਰਵਰਿਸ਼ ਚੰਗੇ ਤਰੀਕੇ ਨਾਲ ਹੋਵੇ। ਸਾਡੀ ਹਾਲਤ ਅਜਿਹੀ ਨਹੀਂ ਕਿ ਅਸੀਂ ਉਸ ਦਾ ਧਿਆਨ ਰੱਖ ਸਕੀਏ। ਬੱਚੇ ਨੂੰ ਖਰੀਦਣ ਵਾਲੇ ਜੋੜੇ ਨੇ ਵੀ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਅਸੀਂ ਬੱਚਾ ਖਰੀਦਿਆ ਨਹੀਂ। ਬੱਚੀ ਦੇ ਮਾਤਾ-ਪਿਤਾ ਉਸ ਦੀ ਦੇਖਭਾਲ ਨਹੀਂ ਕਰ ਸਕਦੇ, ਜਿਸ ਕਾਰਨ ਸਾਨੂੰ ਤਰਸ ਆ ਗਿਆ। ਅਸੀਂ ਸਿਰਫ਼ ਉਸ ਨੂੰ ਮਨੁੱਖਤਾ ਦੇ ਨਾਂ 'ਤੇ ਆਪਣੇ ਕੋਲ ਰੱਖਿਆ ਹੈ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਸ ਇਸ ਮਾਮਲੇ ਦੀ ਸੱਚਾਈ ਜਾਣਨ ਲਈ ਲੱਗੀ ਹੋਈ ਹੈ। ਪੁਲਸ ਸਾਰੇ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਗਰੀਬੀ ਕਾਰਨ ਪੈਦਾ ਹੋਈਆਂ ਮਜਬੂਰੀਆਂ ਅਤੇ ਬਾਲ ਸੁਰੱਖਿਆ ਕਾਨੂੰਨਾਂ ਦੀਆਂ ਚੁਣੌਤੀਆਂ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।