ਲੋਕ ਸਭਾ ਚੋਣਾਂ ਜਿੱਤਣ ਮਗਰੋਂ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਨੂੰ ਮਿਲਣ ਪਹੁੰਚੇ ਮਾਪੇ, ਮਾਂ ਨੇ ਵੰਡੀ ਮਠਿਆਈ

Saturday, Jun 08, 2024 - 05:11 PM (IST)

ਲੋਕ ਸਭਾ ਚੋਣਾਂ ਜਿੱਤਣ ਮਗਰੋਂ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਨੂੰ ਮਿਲਣ ਪਹੁੰਚੇ ਮਾਪੇ, ਮਾਂ ਨੇ ਵੰਡੀ ਮਠਿਆਈ

ਡਿਬਰੂਗੜ੍ਹ- ਆਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ 'ਵਾਰਿਸ ਪੰਜਾਬ ਦੇ' ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਖਡਰੂ ਸਾਹਿਬ ਲੋਕ ਸਭਾ ਸੀਟ ਤੋਂ ਜਿੱਤ ਦਰਜ ਕੀਤੀ ਹੈ। ਲੋਕ ਸਭਾ ਚੋਣਾਂ ਜਿੱਤਣ ਮਗਰੋਂ ਅੰਮ੍ਰਿਤਪਾਲ ਦੇ ਮਾਤਾ-ਪਿਤਾ ਆਸਾਮ ਦੇ ਡਿਬਰੂਗੜ੍ਹ ਪਹੁੰਚੇ, ਜਿੱਥੇ ਸੈਂਟਰਲ ਜੇਲ੍ਹ ਵਿਚ ਅੰਮ੍ਰਿਤਪਾਲ ਬੰਦ ਹੈ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਵਿਚ ਅੰਮ੍ਰਿਤਪਾਲ ਸਿੰਘ ਨੇ ਬਤੌਰ ਆਜ਼ਾਦ ਉਮੀਦਵਾਰ ਵਜੋਂ ਖਡਰੂ ਸਾਹਿਬ ਲੋਕ ਸਭਾ ਸੀਟ 'ਤੇ ਜਿੱਤ ਦਰਜ ਕੀਤੀ ਹੈ। ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦਾ ਡਿਬਰੂਗੜ੍ਹ ਏਅਰਪੋਰਟ 'ਤੇ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਸੁਆਗਤ ਕੀਤਾ, ਜੋ ਇੱਥੇ ਬੀਤੀ 5 ਜੂਨ ਤੋਂ ਹੀ ਮੌਜੂਦ ਹੈ।

ਇਹ ਵੀ ਪੜ੍ਹੋ- ਖਡੂਰ ਸਾਹਿਬ ਸੀਟ 'ਤੇ ਅੰਮ੍ਰਿਤਪਾਲ ਸਿੰਘ ਦੀ ਪੰਜਾਬ 'ਚੋਂ ਸਭ ਤੋਂ ਵੱਡੀ ਜਿੱਤ, 197120 ਵੋਟਾਂ ਦੇ ਫਰਕ ਨਾਲ ਦਿੱਤੀ ਮਾਤ

ਪਿਤਾ ਨੇ ਕਿਹਾ- ਲੋਕਾਂ ਨੇ ਬਹੁਤ ਪਿਆਰ ਦਿੱਤਾ

ਡਿਬਰੂਗੜ੍ਹ ਪਹੁੰਚਣ ਮਗਰੋਂ ਤਰਸੇਮ ਸਿੰਘ ਅਤੇ ਬਲਵਿੰਦਰ ਕੌਰ ਨੇ ਆਪਣੇ ਪੁੱਤਰ ਅੰਮ੍ਰਿਤਪਾਲ ਸਿੰਘ ਨਾਲ ਜੇਲ੍ਹ ਵਿਚ ਮੁਲਾਕਾਤ ਕੀਤੀ। ਅੰਮ੍ਰਿਤਪਾਲ ਮਾਰਚ 2023 ਤੋਂ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਦੇ ਪਿਤਾ ਤਰਸੇਮ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਪੁੱਤਰ ਚੋਣਾਂ ਜਿੱਤ ਗਿਆ ਹੈ। ਅਸੀਂ ਉਸ ਨੂੰ ਮਿਲਣ ਆਏ ਹਾਂ, ਤਾਂ ਕਿ ਉਸ ਨੂੰ ਵੀ ਖੁਸ਼ੀ ਹੋਵੇ ਕਿ ਲੋਕਾਂ ਨੇ ਉਸ ਨੂੰ ਪਿਆਰ ਦਿੱਤਾ ਅਤੇ ਇੰਨੇ ਵੱਡੇ ਫ਼ਰਕ ਨਾਲ ਉਸ ਨੂੰ ਜਿੱਤ ਦਿਵਾਈ। ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਉਸ ਤੋਂ ਪੁੱਛਾਂਗੇ ਕਿ ਚੋਣਾਂ ਵਿਚ ਜਿੱਤ ਮਗਰੋਂ ਉਸ ਨੂੰ ਕਿਵੇਂ ਦਾ ਲੱਗ ਰਿਹਾ ਹੈ ਅਤੇ ਆਪਣੇ ਚੋਣ ਖੇਤਰ ਦੇ ਲੋਕਾਂ ਲਈ ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਹਨ। 

ਇਹ ਵੀ ਪੜ੍ਹੋ-  ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣਗੀਆਂ ਦੋ ਮਹਿਲਾ ਲੋਕੋ ਪਾਇਲਟ ਸੁਰੇਖਾ ਅਤੇ ਐਸ਼ਵਰਿਆ, ਜਾਣੋ ਇਨ੍ਹਾਂ ਬਾਰੇ

ਅੰਮ੍ਰਿਤਪਾਲ ਦੀ ਮਾਤਾ ਨੇ ਮਠਿਆਈ ਵੰਡੀ

ਅੰਮ੍ਰਿਤਪਾਲ ਦੀ ਮਾਂ ਨੇ ਜੇਲ੍ਹ ਕਰਮੀਆਂ ਨੂੰ ਮਠਿਆਈ ਵੀ ਵੰਡੀ। ਮਾਂ ਬਲਵਿੰਦਰ ਕੌਰ ਨੇ ਕਿਹਾ ਕਿ ਉਹ ਆਪਣੇ ਪੁੱਤਰ ਲਈ ਨਵੇਂ ਕੱਪੜੇ ਅਤੇ ਬੂਟ ਲੈ ਕੇ ਆਈ ਹੈ, ਜਿਸ ਦੀ ਲੋੜ ਉਸ ਨੂੰ ਸੰਸਦ ਦੇ ਰੂਪ ਵਿਚ ਸਹੁੰ ਚੁੱਕਣ ਸਮੇਂ ਹੋਵੇਗੀ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਨੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ ਹਰਾ ਕੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ 1,97,120 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਅੰਮ੍ਰਿਤਪਾਲ ਨੂੰ 4,04,430 ਵੋਟਾਂ ਮਿਲੀਆਂ, ਜਦਕਿ ਜ਼ੀਰਾ ਨੂੰ 2,07,310 ਵੋਟਾਂ ਮਿਲੀਆਂ। 

ਇਹ ਵੀ ਪੜ੍ਹੋ- ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ 7 ਗੁਆਂਢੀ ਦੇਸ਼ਾਂ ਨੂੰ ਸੱਦਾ, ਇਹ 'ਮਹਿਮਾਨ' ਨੇਤਾ ਆਉਣਗੇ ਭਾਰਤ


author

Tanu

Content Editor

Related News