ਪਾਰਸਲ ਖੋਲ੍ਹਦਿਆਂ ਹੀ ਹੋਇਆ ਧਮਾਕਾ, 2 ਜ਼ਖਮੀ

Sunday, Dec 22, 2024 - 05:55 AM (IST)

ਪਾਰਸਲ ਖੋਲ੍ਹਦਿਆਂ ਹੀ ਹੋਇਆ ਧਮਾਕਾ, 2 ਜ਼ਖਮੀ

ਅਹਿਮਦਾਬਾਦ (ਭਾਸ਼ਾ) - ਅਹਿਮਦਾਬਾਦ ਸ਼ਹਿਰ ’ਚ ਸ਼ਨੀਵਾਰ ਸਵੇਰੇ ਇਕ ਘਰ ਵਿਚ ਭੇਜੇ ਗਏ ਇਲੈਕਟ੍ਰਾਨਿਕ ਸਰਕਟਾਂ ਅਤੇ ਬੈਟਰੀਆਂ ਵਾਲੇ ਪਾਰਸਲ ਵਿਚ ਧਮਾਕਾ ਹੋ ਗਿਆ ਜਿਸ ਕਾਰਨ 2 ਵਿਅਕਤੀ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਸਾਬਰਮਤੀ ਇਲਾਕੇ ਦੇ ਇਕ ਘਰ ’ਚ ਸਵੇਰੇ ਕਰੀਬ 10:45 ਵਜੇ ਹੋਇਆ।

ਪਾਰਸਲ ਲਿਆਉਣ ਵਾਲਾ ਵਿਅਕਤੀ ਗਾਧਵੀ ਵੀ ਜ਼ਖ਼ਮੀ ਹੋ ਗਿਆ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਝਗੜੇ ਦਾ ਬਦਲਾ ਲੈਣ ਲਈ ਇਹ ਪਾਰਸਲ ਬਲਦੇਵ ਸੁਖਾਡੀਆ ਦੇ ਘਰ ਪਹੁੰਚਾਇਆ ਗਿਆ ਸੀ। ਜਿਵੇਂ ਹੀ ਪਾਰਸਲ ਖੋਲ੍ਹਿਆ ਗਿਆ ਤਾਂ ਇਸ ’ਚ ਧਮਾਕਾ ਹੋ ਗਿਆ। ਪੁਲਸ ਘਟਨਾ ’ਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।


author

Inder Prajapati

Content Editor

Related News