ਮਹੰਤ ਨ੍ਰਿੱਤ ਗੋਪਾਲ ਦਾਸ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਪਰਮਹੰਸ ਨੂੰ ਤਪੱਸਵੀ ਛਾਉਣੀ ਤੋਂ ਹਟਾਇਆ ਗਿਆ

11/16/2019 6:03:00 PM

ਅਯੁੱਧਿਆ-ਅਯੁੱਧਿਆ ਵਿਵਾਦ ਦੇ ਸੁਪਰੀਮ ਕੋਰਟ ਦੇ ਮਹੱਤਵਪੂਰਨ ਫੈਸਲੇ ਤੋਂ ਬਾਅਦ ਹੁਣ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਰਾਮ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤ ਗੋਪਾਲ ਦਾਸ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ੀ ਪਰਮਹੰਸ ਦਾਸ ਨੂੰ ਤਪੱਸਵੀ ਛਾਉਣੀ ਮੰਦਰ ’ਤੋਂ ਹਟਾ ਦਿੱਤਾ ਗਿਆ ਹੈ। ਤਪੱਸਵੀ ਛਾਉਣੀ ਮੰਦਰ ਦੇ ਮਹੰਤ ਸਰਵੇਸ਼ਵਰ ਦਾਸ ਨੇ ਦੋਸ਼ ਲਾਇਆ ਹੈ ਕਿ ਪਰਮਹੰਸ ਦਾਸ ਦਾ ਅਸਲੀ ਨਾਂ ਉਦੈ ਨਰਾਇਣ ਦਾਸ ਹੈ ਅਤੇ ਖੁਦ ਫਰਜ਼ੀ ਢੰਗ ਨਾਲ ਮੰਦਰ ਦਾ ਮਹੰਤ ਦੱਸ ਰਹੇ ਹਨ।

ਕਥਿਤ ਸਾਧੂਆਂ ਦੇ ਗਲਤ ਵਤੀਰੇ ਅਤੇ ਹੰਕਾਰ ਦੇ ਕਾਰਨ ਸਾਰਾ ਹਿੰਦੂ ਸਮਾਜ ਬਦਨਾਮ ਹੋ ਗਿਆ ਹੈ। ਮਹੰਤ ਸਰਵੇਸ਼ਵਰ ਦਾਸ ਨੇ ਇਹ ਵੀ ਕਿਹਾ ਕਿ ਪਰਮਹੰਸ ਦਾਸ ਨੂੰ ਕਦੇ ਲਿਖਤੀ ’ਚ ਮਹੰਤ ਨਹੀਂ ਬਣਾਇਆ ਗਿਆ ਹੈ। ਦਰਅਸਲ ਅਯੁੱਧਿਆ ’ਚ ਸੰਤ ਫਿਰਕਿਆਂ ਵਿਚਾਲੇ ਪ੍ਰਸਾਰਿਤ ਇਕ ਕਥਿਤ ਆਡੀਓ ਕਲਿੱਪ ਨਾਲ ਘਮਾਸਾਨ ਮਚ ਗਿਆ ਹੈ। ਇਸ ਕਥਿਤ ਆਡੀਓ ਕਲਿੱਪ ’ਚ ਰਾਮ ਮੰਦਰ ਅੰਦੋਲਨ ’ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਰਾਮਵਿਲਾਸ ਵੇਦਾਂਤੀ ਕਹਿ ਰਹੇ ਹਨ ਕਿ ਉਹ ਮੰਦਰ ਟਰੱਸਟ ਦਾ ਮੁਖੀ ਬਣਨਾ ਚਾਹੁੰਦੇ ਹਨ।

ਨ੍ਰਿਤ ਗੋਪਾਲ ਦਾਸ ਦੇ ਗੁੰਡੇ ਮੇਰੀ ਹੱਤਿਆ ਕਰਵਾ ਦਿੰਦੇ-
ਓਧਰ ਵਾਰਾਣਸੀ ਪਹੁੰਚੇ ਪਰਮਹੰਸ ਦਾਸ ਨੇ ਕਿਹਾ ਕਿ ਜੇਕਰ ਕੁਝ ਦੇਰ ਹੋਰ ਪੁਲਸ ਨਾ ਪਹੁੰਚਦੀ ਤਾਂ ਰਾਮ ਜਨਮ ਭੂਮੀ ਟਰੱਸਟ ਪ੍ਰੀਸ਼ਦ ਦੇ ਪ੍ਰਧਾਨ ਨੂੰ ਨ੍ਰਿਤ ਗੋਪਾਲ ਦਾਸ ਦੇ ਗੁੰਡੇ ਉਨ੍ਹਾਂ ਦੀ ਹੱਤਿਆ ਕਰ ਦਿੰਦੇ। ਦੱਸ ਦਈਏ ਕਿ ਆਡੀਓ ਕਲਿੱਪ ਦੇ ਸਾਹਮਣੇ ਆਉਣ ਤੋਂ ਬਾਅਦ ਨ੍ਰਿਤ ਗੋਪਾਲ ਦਾਸ ਦੇ ਸਮਰਥਕਾਂ ਨੇ ਪਰਮਹੰਸ ਦਾ ਘਿਰਾਓ ਵੀ ਕੀਤਾ ਅਤੇ ਪਥਰਾਅ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ। ਨ੍ਰਿਤ ਗੋਪਾਲ ਦਾਸ ਦੇ ਸਮਰਥਕਾਂ ਨੇ ਖੂਬ ਖਰੂਦ ਕੀਤਾ ਅਤੇ ਤਪੱਸਵੀ ਛਾਉਣੀ ਪਹੁੰਚ ਕੇ ਘੇਰਾਬੰਦੀ ਕਰ ਦਿੱਤੀ ਸੀ। ਇਸ ਤੋਂ ਬਾਅਦ ਸਖਤ ਸੁਰੱਖਿਆ ’ਚ ਪਰਮਹੰਸ ਨੂੰ ਪੁਲਸ ਨੇ ਬਾਹਰ ਕੱਢਿਆ ਸੀ।


Iqbalkaur

Content Editor

Related News