ਪੱਪੂ ਯਾਦਵ ਨੂੰ 24 ਘੰਟਿਆਂ ਅੰਦਰ ਜਾਨੋਂ ਮਾਰਨ ਦੀ ਧਮਕੀ, ਪਾਕਿਸਤਾਨ ਤੋਂ ਆਇਆ ਮੈਸੇਜ
Saturday, Nov 30, 2024 - 09:21 PM (IST)
ਨਵੀਂ ਦਿੱਲੀ- ਕਦੇ ਬਿਹਾਰ ਦੇ ਬਾਹੂਬਲੀ ਰਹੇ ਸੰਸਦ ਮੈਂਬਰ ਪੱਪੂ ਯਾਦਵ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਕ ਧਮਕੀ ਭਰਿਆ ਮੈਸੇਜ ਪੂਰਨੀਆ ਦੇ ਸੰਸਦ ਮੈਂਬਰ ਪੱਪੂ ਯਾਦਵ ਦੇ ਵ੍ਹਟਸਐਪ ਨੰਬਰ ’ਤੇ ਆਇਆ ਹੈ।
ਮੈਸੇਜ ’ਚ ਲਿਖਿਆ ਹੈ ਕਿ ਅਸੀਂ ਤੁਹਾਨੂੰ ਆਉਂਦੇ 24 ਘੰਟਿਆਂ ਅੰਦਰ ਜਾਨੋਂ ਮਾਰ ਦੇਵਾਂਗੇ। ਸਾਡੇ ਸਾਥੀਆਂ ਦੀ ਤਿਆਰੀ ਪੂਰੀ ਹੈ। ਉਹ ਤੁਹਾਡੇ ਬਹੁਤ ਨੇੜੇ ਪਹੁੰਚ ਗਏ ਹਨ। ਤੁਹਾਡੇ ਗਾਰਡ ਵੀ ਤੁਹਾਨੂੰ ਨਹੀਂ ਬਚਾਅ ਸਕਣਗੇ। ਲਾਰੈਂਸ ਭਾਈ ਤੇ ਉਨ੍ਹਾਂ ਦੀ ਟੀਮ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ। ਪੂਰਨੀਆ ਦੇ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਜੀ, ਅੱਜ ਤੁਸੀਂ ਆਪਣੇ ਆਖਰੀ ਦਿਨ ਦਾ ਆਨੰਦ ਮਾਣੋ।
ਪੱਪੂ ਯਾਦਵ ਨੂੰ ਇਹ ਮੈਸੇਜ ਪਾਕਿਸਤਾਨੀ ਨੰਬਰ ਤੋਂ ਮਿਲਿਆ ਹੈ। ਇਸ ਦੇ ਨਾਲ ਧਮਾਕੇ ਦੀ ਵੀਡੀਓ ਵੀ ਭੇਜੀ ਗਈ ਹੈ। ਮੈਸੇਜ ਰਾਹੀਂ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ।