ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਤੀਜੀ ਮੰਜ਼ਿਲ ਤੋਂ ਡਿੱਗ ਕੇ ਔਰਤ ਦੀ ਹੋਈ ਮੌਤ

Monday, Jan 15, 2024 - 04:37 PM (IST)

ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਤੀਜੀ ਮੰਜ਼ਿਲ ਤੋਂ ਡਿੱਗ ਕੇ ਔਰਤ ਦੀ ਹੋਈ ਮੌਤ

ਪਾਨੀਪਤ- ਹਰਿਆਣਾ ਦੇ ਜ਼ਿਲ੍ਹੇ ਪਾਨੀਪਤ ਦੇ ਸ਼ਿਵ ਨਗਰ ਸਥਿਤ ਕੰਬਲ ਫੈਕਟਰੀ 'ਚ ਬਣੇ ਕੁਆਰਟਰਾਂ ਦੀ ਛੱਤ ਤੋਂ ਡਿੱਗਣ ਕਾਰਨ ਔਰਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਗੁਆਂਢੀਆਂ ਨਾਲ ਛੱਤ 'ਤੇ ਧੁੱਪ ਸੇਕ ਰਹੀ ਸੀ। ਬਾਲਕਨੀ 'ਚੋਂ ਗੁਆਂਢੀਆਂ ਦੇ ਬੱਚੇ ਨੂੰ ਬੁਲਾਉਂਦੇ ਸਮੇਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਤੀਜੀ ਮੰਜ਼ਿਲ ਤੋਂ ਡਿੱਗ ਗਈ। ਔਰਤ ਦਾ ਪਤੀ ਉਸ ਨੂੰ ਲੈ ਕੇ ਹਸਪਤਾਲ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਰੱਖਵਾ ਦਿੱਤਾ ਹੈ। ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪੀ ਜਾਵੇਗੀ।

ਇਹ ਵੀ ਪੜ੍ਹੋ- Five Star Hotel ਨੂੰ ਮਾਤ ਪਾਉਂਦੀ ਗੁਰੂਘਰ ਦੀ ਸਰਾਂ, ਪਟਨਾ ਸਾਹਿਬ ਆਉਣ ਵਾਲੀ ਸੰਗਤ ਨੂੰ ਮਿਲੇਗੀ ਹਰ ਸਹੂਲਤ

ਜਾਣਕਾਰੀ ਮੁਤਾਬਕ ਸ਼ਿਵ ਨਗਰ ਵਾਸੀ ਮਹਿਤਾਬ ਅੰਸਾਰੀ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਦਾ ਪਿਤਾ 20 ਸਾਲ ਪਹਿਲਾਂ ਪਾਨੀਪਤ ਆ ਗਿਆ। ਇੱਥੇ ਆਉਣ ਮਗਰੋਂ ਉਹ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਕਿਰਾਏ 'ਤੇ ਰਹੇ। ਹੁਣ ਉਹ 4 ਸਾਲਾਂ ਤੋਂ ਸ਼ਿਵ ਨਗਰ ਸਥਿਤ ਕੰਬਲ ਫੈਕਟਰੀ 'ਚ ਬਣੇ ਕੁਆਰਟਰਾਂ 'ਚ ਰਹਿ ਰਿਹਾ ਹੈ। ਇੱਥੇ ਲੇਬਰ ਕੁਆਰਟਰ ਵੀ ਬਣੇ ਹਨ। ਉਸ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਮਹਿਤਾਬ ਨੇ ਦੱਸਿਆ ਕਿ ਪਤਨੀ ਦੀ ਮੌਤ ਕਾਰਨ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਇਹ ਵੀ ਪੜ੍ਹੋ- ਸ਼ਰਧਾਲੂਆਂ ਲਈ ਖੁਸ਼ਖ਼ਬਰੀ; ਮਾਂ ਵੈਸ਼ਣੋ ਦੇਵੀ ਦੀ ਪੁਰਾਤਨ ਗੁਫਾ ਦੇ ਖੁੱਲ੍ਹੇ ਕਿਵਾੜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News