ਘਰ ਨੇੜੇ ਨਾਲੇ ''ਚ ਡੁੱਬਿਆ ਢਾਈ ਸਾਲ ਦਾ ਮਾਸੂਮ, ਕੱਲ ਹੋਇਆ ਸੀ ਲਾਪਤਾ
Friday, Jun 28, 2024 - 01:25 PM (IST)

ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ 'ਚ ਇਕ ਢਾਈ ਸਾਲ ਦੇ ਬੱਚੇ ਦੀ ਘਰ ਦੇ ਨੇੜੇ ਬਣੇ ਨਾਲੇ 'ਚ ਡੁੱਬਣ ਕਾਰਨ ਮੌਤ ਹੋ ਗਈ। ਬੱਚਾ ਕੱਲ੍ਹ ਸ਼ਾਮ 7.30 ਵਜੇ ਦੇ ਕਰੀਬ ਲਾਪਤਾ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ 'ਤੇ ਭਾਲ ਕੀਤੀ ਪਰ ਉਹ ਨਹੀਂ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਸਵੇਰੇ ਬੱਚੇ ਦੀ ਲਾਸ਼ ਘਰ ਦੇ ਨੇੜੇ ਹੀ ਇਕ ਨਾਲੇ ਵਿਚੋਂ ਮਿਲੀ। ਇਹ ਮਾਮਲਾ ਪਾਨੀਪਤ ਦੇ ਪਿੰਡ ਨਿੰਬਰੀ ਦਾ ਹੈ।
ਇਹ ਵੀ ਪੜ੍ਹੋ- ਲੱਖਾਂ ਰੁਪਏ ਖਰਚ ਕੇ ਚਾਵਾਂ ਨਾਲ ਪੁੱਤ ਭੇਜਿਆ ਸੀ ਕੈਨੇਡਾ, 7 ਦਿਨਾਂ ਮਗਰੋਂ ਹੀ ਪੁੱਤ ਦੀ ਮੌਤ ਦੀ ਖ਼ਬਰ ਨੇ ਪੁਆਏ ਵੈਣ
ਜਾਣਕਾਰੀ ਮੁਤਾਬਕ ਸਵੇਰੇ ਬੱਚੇ ਦਾ ਹੱਥ ਨਾਲੇ 'ਚ ਦੇਖਿਆ ਗਿਆ ਅਤੇ ਬੱਚਾ ਸਾਹ ਲੈ ਰਿਹਾ ਸੀ। ਪਰਿਵਾਰ ਵਾਲੇ ਹਫੜਾ-ਦਫੜੀ ਵਿਚ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦਾ ਪੋਸਟਮਾਰਟਮ ਸਿਵਲ ਹਸਪਤਾਲ ਪਾਨੀਪਤ ਵਿਚ ਕਰਵਾਇਆ ਜਾ ਰਿਹਾ ਹੈ। ਇਸ ਘਟਨਾ ਮਗਰੋਂ ਪਰਿਵਾਰ ਵਿਚ ਮਾਤਮ ਪਸਰ ਗਿਆ ਹੈ।
ਇਹ ਵੀ ਪੜ੍ਹੋ- ਵੱਡਾ ਹਾਦਸਾ; ਟੈਂਪੂ ਟਰੈਵਲਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, 13 ਲੋਕਾਂ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e